ਕਾਬੁਲ- ਅਫਗਾਨਿਸਤਾਨ ਤੋਂ ਵੱਡੀ ਖਬਰ ਧਮਾਕਿਆਂ ਨਾਲ ਉੱਤਰੀ ਅਫਗਾਨਿਸਤਾਨ ਹਿੱਲ ਗਿਆ ਹੈ। ਇੱਥੇ ਬੰਬ ਧਮਾਕਿਆਂ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਪੀਟੀਆਈ ਮੁਤਾਬਕ ਤਾਲਿਬਾਨ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਉੱਤਰੀ ਅਫ਼ਗਾਨਿਸਤਾਨ ਵਿੱਚ ਇੱਕ ਧਾਰਮਿਕ ਸਕੂਲ ਵਿੱਚ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 10 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।
ਅਫਗਾਨਿਸਤਾਨ ਵਿੱਚ ਹਰ ਰੋਜ਼ ਅਜਿਹੇ ਧਮਾਕੇ ਦੇਖਣ ਨੂੰ ਮਿਲਦੇ ਹਨ। ਦੋ ਮਹੀਨੇ ਪਹਿਲਾਂ ਕਾਬੁਲ ਵਿੱਚ ਗ੍ਰਹਿ ਮੰਤਰਾਲੇ ਦੇ ਕੋਲ ਬਣੀ ਮਸਜਿਦ ਵਿੱਚ ਵੱਡਾ ਧਮਾਕਾ ਹੋਇਆ ਸੀ। ਸਥਾਨਕ ਮੀਡੀਆ ਮੁਤਾਬਕ ਉਸ ਧਮਾਕੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 25 ਲੋਕ ਜ਼ਖਮੀ ਹੋ ਗਏ ਸਨ। ਤਾਲਿਬਾਨ ਨੇ ਫਿਰ ਕਿਹਾ ਕਿ ਕਾਬੁਲ ਵਿੱਚ ਸਰਕਾਰੀ ਮੰਤਰਾਲੇ ਦੀ ਮਸਜਿਦ ਵਿੱਚ ਧਮਾਕਾ ਉਦੋਂ ਹੋਇਆ ਜਦੋਂ ਅਧਿਕਾਰੀ ਅਤੇ ਸੈਲਾਨੀ ਨਮਾਜ਼ ਪੜ੍ਹ ਰਹੇ ਸਨ।
ਅਬਦੁਲ ਨਫੀ ਟਾਕੋਰ ਨੇ ਕਿਹਾ, ‘ਮਸਜਿਦ ਦੀ ਵਰਤੋਂ ਸੈਲਾਨੀਆਂ ਦੁਆਰਾ ਅਤੇ ਕਦੇ-ਕਦਾਈਂ ਗ੍ਰਹਿ ਮੰਤਰਾਲੇ ਦੇ ਕਰਮਚਾਰੀਆਂ ਦੁਆਰਾ ਕੀਤੀ ਜਾਂਦੀ ਹੈ।’ ਮੰਤਰਾਲਾ ਕੰਪਲੈਕਸ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੈ, ਜੋ ਕਿ ਬਹੁਤ ਸੁਰੱਖਿਅਤ ਖੇਤਰ ਹੈ।






