ਥੋੜ੍ਹੇ ਦਿਨ ਪਹਿਲਾਂ ਤੱਕ ਐਲੋਨ ਮਸਕ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਸਨ ਪਰ ਹੁਣ ਉਹਨਾਂ ਦੇ ਕੋਲੋਂ ਦੁਨੀਆਂ ਦੇ ਸਭ ਤੋਂ ਅਮੀਰ ਹੋਣ ਦਾ ਤਾਜ ਸੱਜ ਗਿਆ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਤਾਜ ਕਿਸ ਦੇ ਸਿਰ ਤੇ ਸਜਿਆ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋਣ ਦਾ ਤਾਜ ਹੁਣ ਬਰਨਾਰਡ ਅਰਨੌਲਟ ਦੇ ਸਿਰ ‘ਤੇ ਸੱਜ ਗਿਆ ਹੈ। ਉਹ ਬੜੇ ਲੰਬੇ ਸਮੇਂ ਤੋਂ ਦੂਜੇ ਸਥਾਨ ‘ਤੇ ਸਨ।
ਤੁਹਾਨੂੰ ਦੱਸ ਦੇਈਏ ਕਿ ਬਰਨਾਰਡ ਅਰਨੌਲਟ ਅੱਜ ਤੋਂ 38 ਸਾਲ ਪਹਿਲਾਂ 1984 ਵਿੱਚ Luxury Goods ਦੀ ਮਾਰਕੀਟ ਵਿੱਚ ਆਏ ਸਨ।
ਉਹਨਾਂ ਨੇ ਸਭ ਤੋਂ ਪਹਿਲਾਂ ਕ੍ਰਿਸਚੀਅਨ ਡਾਇਰ (Christian Dior) ਦੀ ਅਗਵਾਈ ਵਾਲੇ ਟੈਕਸਟਾਈਲ ਨੂੰ ਖਰੀਦਿਆ ਸੀ ਜਿਸ ਵਿੱਚ ਅਜੇ ਵੀ 95% ਹਿੱਸੇਦਾਰੀ ਉਹਨਾਂ ਕੋਲ ਹੈ। ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਫਿਰ LVMH ਵਿੱਚ ਨਿਵੇਸ਼ ਕੀਤਾ। 2021 ਵਿੱਚ ਹੀ ਉਹਨਾਂ ਨੇ ਅਮਰੀਕਾ ਦੀ ਪ੍ਰਸਿੱਧ ਗਹਿਣਿਆਂ ਦੀ ਕੰਪਨੀ ਟਿਫਨੀ ਐਂਡ ਕੰਪਨੀ (Tiffany & Co.) ਨੂੰ 15.8 ਬਿਲੀਅਨ ਡਾਲਰ ਵਿੱਚ ਖਰੀਦ ਕੇ ਆਪਣੇ ਪੋਰਟਫੋਲੀਓ ਵਿੱਚ ਵਾਧਾ ਕੀਤਾ ਹੈ।
ਬਰਨਾਰਡ ਅਰਨੌਲਟ ਇਸ ਸਮੇਂ 73 ਸਾਲ ਦੇ ਹਨ ਅਤੇ ਦੁਨੀਆਂ ਦੇ Top 10 ਅਰਬਪਤੀਆਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਆ ਗਏ ਹਨ। ਉਹਨਾਂ ਦੇ ਪੋਰਟਫੋਲੀਓ ਦੀ ਗੱਲ ਕਰੀਏ ਤਾਂ ਇਸ ਵਿੱਚ Louis Vuitton, Chirstian Dior, Fendy, Givenche, ਮਾਰਕ ਜੈਕਬਜ਼, ਸਟੈਲਾ ਮੈਕਕਾਰਟਨੀ, ਸੇਫੋਰਾ (Sephora), ਪ੍ਰਿੰਸੈਸ ਯਾਟਸ, ਬੁਲਗਾਰੀ ਅਤੇ ਟਿਫਨੀ ਐਂਡ ਕੰਪਨੀ ਸ਼ਾਮਲ ਹਨ।
ਉਹ ਇਕ ਉਦਯੋਗਪਤੀ ਘਰ ਵਿੱਚ ਪੈਦਾ ਹੋਏ ਹਨ ਅਤੇ ਉਹਨਾਂ ਨੇ ਵਪਾਰ ਬਾਰੇ ਆਪਣੇ ਪਿਤਾ ਤੋਂ ਸਿੱਖਿਆ ਹੈ। ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ, 1971 ਵਿੱਚ ਉਹ ਆਪਣੇ ਪਿਤਾ ਨਾਲ ਪਰਿਵਾਰਕ ਨਿਰਮਾਣ ਫਰਮ ਫੇਰੇਟ-ਸੈਵਿਨੇਲ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ 1979 ਵਿੱਚ ਉਨ੍ਹਾਂ ਨੂੰ ਇਸ ਕੰਪਨੀ ਦਾ ਚੇਅਰਮੈਨ ਬਣਾਇਆ ਗਿਆ।
ਇਹ ਵੀ ਦੱਸ ਦੇਈਏ ਕਿ ਬਰਨਾਰਡ ਇੱਕ Art Collector ਹਨ ਅਤੇ ਉਹਨਾਂ ਨੂੰ ਵੱਡਾ ਸੰਗ੍ਰਹਿਕਾਰ ਵੀ ਮੰਨਿਆ ਜਾਂਦਾ ਹੈ। ਉਹਨਾਂ ਕੋਲ ਪਿਕਾਸੋ, ਯਵੇਸ ਕਲੇਨ, ਹੈਨਰੀ ਮੂਰ ਅਤੇ ਐਂਡੀ ਵਾਰਹੋਲ ਦੀਆਂ ਪੇਂਟਿੰਗਾਂ ਸ਼ਾਮਲ ਹਨ।





