ਇੰਡੀਗੋ ਦੇ ਵੱਲੋਂ 23 ਦਸੰਬਰ ਤੋਂ 25 ਦਸੰਬਰ 2022 ਤੱਕ ਕਾਫੀ ਘੱਟ ਕੀਮਤਾਂ ‘ਤੇ ਟਿਕਟਾਂ ਦੇ ਰਹੀ ਹੈ। ਇੰਡੀਗੋ ਦੀ ਇਹ ਸੇਲ ਸ਼ੁੱਕਰਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਹੁਣ ਘਰੇਲੂ ਉਡਾਣਾਂ ਲਈ 2,023 ਰੁਪਏ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ 4,999 ਰੁਪਏ ਤੋਂ ਟਿਕਟ ਦੀ ਸ਼ੁਰੂਆਤ ਕੀਤੀ ਗਈ ਹੈ। ਦਰਅਸਲ ਇੰਡੀਗੋ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਵਿਸ਼ੇਸ਼ ਕਰ ਕੇ ਛੁੱਟੀਆਂ ਦੇ ਲਈ ਇਹ ਆਫਰ ਦਿੱਤਾ ਗਿਆ ਹੈ ।ਪਰ ਇਸ ਆਫਰ ਨੂੰ ਕਿਸੇ ਹੋਰ ਸਕੀਮ ਨਾਲ ਜੋੜਿਆ ਨਹੀਂ ਜਾ ਸਕਦਾ ਹੈ ਅਤੇ ਇਹ ਇੰਡੀਗੋ ਦੀਆਂ ਸਮੂਹ ਬੁਕਿੰਗਾਂ ‘ਤੇ ਲਾਗੂ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਟਿਕਟਾਂ ਦੀ ਇਹ ਵਿਕਰੀ 15 ਜਨਵਰੀ 2023 ਤੋਂ 14 ਅਪ੍ਰੈਲ 2023 ਤੱਕ ਦੀ ਯਾਤਰਾ ਲਈ ਹੈ।
ਇੰਡੀਗੋ ਨੇ ਆਪਣੀ ਵੈੱਬਸਾਈਟ ‘ਤੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ‘ਇਹ ਪੇਸ਼ਕਸ਼ 23 ਦਸੰਬਰ 2022 ਨੂੰ ਸਵੇਰੇ 06:00 ਵਜੇ ਤੋਂ 25 ਦਸੰਬਰ 2022 ਨੂੰ ਸਵੇਰੇ 23:59 ਵਜੇ ਤੱਕ ਦੀ ਯਾਤਰਾ ਲਈ ਇੰਟਰਗਲੋਬ ਏਵੀਏਸ਼ਨ ਲਿਮਟਿਡ ਦੇ ਵੱਲੋਂ ਬੁੱਕ ਕੀਤੀਆਂ ਗਈਆਂ ਇੰਡੀਗੋ ਦੀਆਂ ਉਡਾਣਾਂ ਲਈ ਹੀ ਸ਼ੁਰੂ ਕੀਤੀ ਹੈ । ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਆਫਰ 15 ਜਨਵਰੀ 2023 ਤੋਂ 14 ਅਪ੍ਰੈਲ 2023 ਤੱਕ ਜਾਰੀ ਰਹੇਗਾ।
ਇਸ ਦੇ ਨਾਲ ਹੀ ਇੰਡੀਗੋ ਏਅਰਲਾਈਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਪੇਸ਼ਕਸ਼ ਸੀਮਤ ਵਸਤੂ ਸੂਚੀ ਦੇ ਅਧੀਨ ਹੈ ਅਤੇ ਇਸ ਲਈ ਗਾਹਕਾਂ ਲਈ ਸੀਟਾਂ ਦੀ ਉਪਲਬਧਤਾ ਅਤੇ ਇੰਡੀਗੋ ਵੱਲੋਂ ਲਾਗੂ ਕੀਤੀਆਂ ਗਈਆਂ ਸ਼ਰਤਾਂ ਦੇ ਅਧੀਨ ਹੈ। ਇਸ ਪੇਸ਼ਕਸ਼ ਨੂੰ ਕਿਸੇ ਹੋਰ ਸਕੀਮ ਨਾਲ ਜੋੜਿਆ ਨਹੀਂ ਜਾ ਸਕਦਾ ਹੈ । ਇਸ ਦੇ ਨਾਲ ਹੀ ਗਾਹਕ ਇੰਡੀਗੋ ਦੇ ਪਾਰਟਨਰ ਬੈਂਕ ਐੱਚਐੱਸਬੀਸੀ ਤੋਂ ਵੀ ਕੈਸ਼ਬੈਕ ਲੈ ਸਕਦੇ ਹਨ।
ਦਰਅਸਲ ਜਨਵਰੀ ਤੋਂ ਨਵੰਬਰ 2022 ਦੇ ਵਿਚਾਲੇ ਭਾਰਤ ਵਿੱਚ ਘਰੇਲੂ ਏਅਰਲਾਈਨਜ਼ ਦੁਆਰਾ ਯਾਤਰੀਆਂ ਦੀ ਸੰਖਿਆ 1,105.10 ਲੱਖ ਰਹੀ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 726.11 ਲੱਖ ਰਹੀ ਸੀ। ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਅੰਕੜਿਆਂ ਦੇ ਮੁਤਾਬਕ ਯਾਤਰੀਆਂ ਦੀ ਗਿਣਤੀ ਵਿੱਚ 52.19 ਪ੍ਰਤੀਸ਼ਤ ਦਾ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ।
ਨਵੰਬਰ ਮਹੀਨੇ ਦੇ ਵਿੱਚ ਆਪਰੇਟਰਾਂ ਨੇ 105.16 ਲੱਖ ਯਾਤਰੀਆਂ ਨੂੰ ਲਿਜਾਇਆ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ 116.79 ਲੱਖ ਯਾਤਰੀਆਂ ਨੇ ਸਫਰ ਕੀਤਾ ਸੀ। ਇਸ ‘ਚ ਸਾਲ ਦਰ ਸਾਲ 11 ਫ਼ੀਸਦੀ ਦਾ ਵਾਧਾ ਦਰਜ਼ ਕੀਤਾ ਗਿਆ ਹੈ।






