ਕ੍ਰਿਸਮਸ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਲੋਕ ਇਸ ਖ਼ਾਸ ਸ਼ਹਿਰ ਨੂੰ ਮਨਾਉਣ ਲਈ ਵਿਦੇਸ਼ਾਂ ਦੀ ਯਾਤਰਾ ਕਰਦੇ ਹਨ ਕਿਉਂਕਿ ਇਹਨਾਂ ਦਿਨਾਂ ਵਿੱਚ ਪੱਛਮੀ ਦੇਸ਼ਾਂ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਜੇਕਰ ਤੁਸੀਂ ਵੀ ਘੁੰਮਣ ਲਈ ਅਮਰੀਕਾ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ CNN ਦੀ ਇੱਕ ਰਿਪੋਰਟ ਮੁਤਾਬਿਕ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਇੱਥੇ ਬਰਫਬਾਰੀ ਸ਼ੁਰੂ ਹੋ ਗਈ ਹੈ ਅਤੇ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਚੱਲਦੇ ਵੀਰਵਾਰ ਨੂੰ 2270 ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਬਦਲਦਾ ਮੌਸਮ ਹਵਾਈ ਉਡਾਣਾਂ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ। ਇੱਥੇ ਬਰਫਬਾਰੀ ਦੇ ਨਾਲ ਨਾਲ ਬਾਰਿਸ਼ ਵੀ ਹੋ ਰਹੀ ਹੈ ਜੋ ਪੂਰੇ ਅਮਰੀਕਾ ਨੂੰ ਪ੍ਰਭਾਵਿਤ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫਲਾਈਟ ਟ੍ਰੈਕਿੰਗ ਸਾਈਟ ਫਲਾਈਟ ਅਵੇਅਰ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਵੀ ਲਗਭਗ 1000 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਸ਼ਨੀਵਾਰ ਨੂੰ ਵੀ 85 ਉਡਾਣਾਂ ਰੱਦ ਹਨ।
ਇਹ ਪ੍ਰਭਾਵ ਸਭ ਤੋਂ ਵੱਧ ਸ਼ਿਕਾਗੋ ਅਤੇ ਡੇਨਵਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਇੱਕ ਚੌਥਾਈ Arrival ਅਤੇ Departures ਰੱਦ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਾਮ 5 ਵਜੇ ਦੇ ਆਸਪਾਸ O’Hare ਦਾ ਤਾਪਮਾਨ 9 ਡਿਗਰੀ ਫਾਰਨਹੀਟ (-13 ਸੈਲਸੀਅਸ) ਤੱਕ ਆ ਗਿਆ। ਰਾਸ਼ਟਰੀ ਮੌਸਮ ਸੇਵਾ ਨੇ ਬਰਫਬਾਰੀ ਅਤੇ ਜੰਮੀ ਧੁੰਦ ਦੀ ਸੂਚਨਾ ਦਿੱਤੀ ਹੈ।
CNN ਦੀ ਰਿਪੋਰਟ ਵਿੱਚ FAA ਨੇ ਕਿਹਾ ਕਿ ਡੱਲਾਸ ਲਵ, ਡੱਲਾਸ-ਫੋਰਟ ਵਰਥ, ਡੇਨਵਰ ਅਤੇ ਮਿਨੀਆਪੋਲਿਸ ਹਵਾਈ ਅੱਡਿਆਂ ‘ਤੇ ਰਵਾਨਾ ਹੋਣ ਵਾਲੇ ਜਹਾਜ਼ਾਂ ਨੂੰ ਸੁਰੱਖਿਅਤ ਯਾਤਰਾ ਲਈ ਡੀ-ਆਈਸਿੰਗ ਤਰਲ ਦੇ ਛਿੜਕਾਅ ਦੀ ਲੋੜ ਹੁੰਦੀ ਹੈ। ਇਸ ਸਮੇਂ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਏਅਰਲਾਈਨਾਂ ਨੇ ਲੋਕਾਂ ਨੂੰ ਜ਼ੁਰਮਾਨੇ ਤੋਂ ਬਿਨ੍ਹਾਂ ਆਪਣੇ ਪਲਾਨ ਬਦਲਣ ਦੀ ਪੇਸ਼ਕਸ਼ ਕੀਤੀ ਹੈ। ਯਾਤਰੀਆਂ ਨੂੰ ਸਮੇਂ ਤੋਂ ਪਹਿਲਾਂ ਹਵਾਈ ਅੱਡੇ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਸਿਰਫ ਹਵਾਈ ਯਾਤਰਾਵਾਂ ਹੀ ਨਹੀਂ ਬਲਕਿ ਸੜਕ ਯਾਤਰਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਗਰੇਹੌਂਡ ਨੇ ਵੀਰਵਾਰ ਨੂੰ ਇੱਕ ਸੇਵਾ ਚੇਤਾਵਨੀ ਜਾਰੀ ਕੀਤੀ ਗਾਹਕਾਂ ਨੂੰ ਚੇਤਾਵਨੀ ਦਿੱਤੀ ਕਿ ਅਗਲੇ ਦੋ ਦਿਨਾਂ ਵਿੱਚ ਮੱਧ-ਪੱਛਮੀ ਵਿੱਚ ਯਾਤਰਾ ਕਰਨ ਵਾਲਿਆਂ ਦੀਆਂ ਯਾਤਰਾਵਾਂ ਵਿੱਚ ਦੇਰੀ ਹੋ ਸਕਦੀ ਹੈ ਜਾਂ ਯਾਤਰਾ ਪੂਰੀ ਤਰ੍ਹਾਂ ਰੱਦ ਹੋ ਸਕਦੀ ਹੈ।
ਇਸ ਤੋਂ ਇਲਾਵਾ ਖਰਾਬ ਮੌਸਮ ਦੇ ਚਲਦੇ ਐਮਟਰੈਕ ਨੂੰ ਮੱਧ-ਪੱਛਮੀ ਅਤੇ ਉੱਤਰ-ਪੂਰਬ ਦੀਆਂ ਕੁਝ ਲਾਈਨਾਂ ਲਈ ਯਾਤਰੀ ਸੇਵਾ ਵੁੱਚ ਦੇਰੀ ਜਾਂ ਰੱਦ ਕਰਨ ਲਈ ਕਿਹਾ ਗਿਆ ਹੈ। CNN ਦੀ ਰਿਪੋਰਟ ਅਨੁਸਾਰ ਐਮਟਰੈਕ ਨੇ ਇੱਕ ਨੋਟਿਸ ਜਾਰੀ ਕੀਤਾ ਹੀ ਅਤੇ ਉਸ ਵਿੱਚ ਕਿਹਾ ਹੈ ਕਿ ਦੇਰੀ ਜਾਂ ਰੱਦ ਹੋਣ ਵਾਲੀਆਂ ਰੇਲਗੱਡੀਆਂ ‘ਤੇ ਰਿਜ਼ਰਵੇਸ਼ਨ ਵਾਲੇ ਗਾਹਕਾਂ ਨੂੰ ਆਮ ਤੌਰ ‘ਤੇ ਸਮਾਨ ਰਵਾਨਗੀ ਦੇ ਸਮੇਂ ਜਾਂ ਕਿਸੇ ਹੋਰ ਦਿਨ ਵਾਲੀਆਂ ਰੇਲਗੱਡੀਆਂ ਵਿੱਚ ਸ਼ਾਮਲ ਕੀਤਾ ਜਾਵੇਗਾ।






