ਛੁੱਟੀ ਹੋਣ ਪਿੱਛੋਂ ਸਕੂਲ ਤੋਂ ਨਿਕਲ ਰਿਹਾ ਮਾਸੂਮ ਬੱਚਾ ਥਾਰ ਗੱਡੀ ਥੱਲੇ ਆ ਗਿਆ ਹੈ। ਇਹ ਹਾਦਸਾ ਲੁਧਿਆਣਾ ਦੇ ਸਕੂਲ ਦੇ ਸਾਹਮਣੇ ਵਾਪਰਿਆ ਹੈ। ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਹੈ।
ਇਹ ਹਾਦਸਾ ਲੁਧਿਆਣਾ ਦੇ ਸਰਾਭਾ ਨਗਰ ਸਕੂਲ ਅੱਗੇ ਵਾਪਰਿਆ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਛੁੱਟੀ ਹੋਣ ਵੇਲੇ ਮਾਪੇ ਬੱਚਿਆਂ ਨੂੰ ਸਕੂਲੋਂ ਲੈਣ ਆਏ ਹੋਏ ਹਨ। ਇਸ ਦੌਰਾਨ ਸਕੂਲ ਦੇ ਗੇਟ ਅੱਗੇ ਕਾਫੀ ਭੀੜ ਹੈ।
ਇਸ ਦੌਰਾਨ ਇਕ ਬੱਚਾ ਭੱਜਦਾ ਹੋਇਆ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਉਹ ਸੜਕ ਦੇ ਅੱਧ ਵਿਚ ਪੁੱਜਦਾ ਹੈ ਤਾਂ ਇਕ ਥਾਰ ਦੀ ਲਪੇਟ ਵਿਚ ਆ ਜਾਂਦਾ ਹੈ। ਥਾਰ ਉਸ ਦੇ ਉਪਰ ਚੜ੍ਹ ਜਾਂਦੀ ਹੈ। ਇਸ ਪਿੱਛੋਂ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਬੱਚੇ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ।






