ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨ ਛੋਹ ਪ੍ਰਰਾਪਤ ਪਵਿੱਤਰ ਤੇ ਇਤਿਹਾਸਕ ਧਰਤੀ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਲਈ ਹਲਕਾ ਪਾਇਲ ਦੀ ਸੰਗਤ 28 ਫਰਵਰੀ ਨੂੰ ਸਵੇਰ 10 ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ ਹੋਵੇਗੀ ਤੇ ਲੰਗਰ ‘ਚ ਸਮੁੱਚੇ ਹਲਕਾ ਪਾਇਲ ਦੇ ਪਿੰਡਾਂ ਤੇ ਸ਼ਹਿਰਾਂ ਦੀ ਸੰਗਤ ਵੱਲੋਂ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।
ਉਕਤ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਹਰਜੀਵਨਪਾਲ ਸਿੰਘ ਗਿੱਲ ਦੋਰਾਹਾ ਤੇ ਡਾ. ਜਸਪ੍ਰਰੀਤ ਸਿੰਘ ਬੀਜਾ ਹਲਕਾ ਇੰਚਾਰਜ ਬਸਪਾ ਪਾਇਲ ਨੇ ਸੰਗਤ ਨੂੰ ਲੰਗਰ ਲਿਜਾਣ ਲਈ ਲਈ ਪੇ੍ਰਿਤ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਲੰਗਰ ਲਿਜਾਣ ਸਬੰਧੀ ਸੰਗਤ ‘ਚ ਪੂਰਾ ਉਤਸ਼ਾਹ ਹੈ। ਉਨ੍ਹਾਂ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਇਹ ਸੰਗਤ ਅਕਾਲੀ ਬਸਪਾ ਵਰਕਰਾਂ ਦੇ ਵਿਸ਼ੇਸ਼ ਯੋਗਦਾਨ ਸਦਕਾ ਹਰ ਸਾਲ ਲੰਮੇ ਸਮੇਂ ਤੋਂ ਸ੍ਰੀ ਹਰਮਿੰਦਰ ਸਾਹਿਬ ਲਈ ਲੰਗਰ ਭੇਜਦੀ ਹੈ।
ਉਨ੍ਹਾਂ ਹਲਕੇ ਦੀ ਬਾਕੀ ਸੰਗਤ ਨੂੰ ਇਸ ਸੇਵਾ ਦੇ ਮਹਾਨ ਕੁੰਭ ‘ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜਥੇ. ਕੁਲਦੀਪ ਸਿੰਘ ਮਕਸੂਦੜਾ, ਗੁਰਪ੍ਰਰੀਤ ਸਿੰਘ ਲਾਪਰਾ, ਸਰਬਜੀਤ ਬਿਪਨ ਸੇਠੀ ਕੌਂਸਲਰ, ਇੰਦਰਜੀਤ ਸਿੰਘ ਬਰਮਾਲੀਪੁਰ, ਜਗਜੀਤ ਸਿੰਘ ਦੌਲਤਪੁਰ ਗੁਰੁ ਘਲੋਟੀ, ਸੁਖਪਾਲ ਸਿੰਘ ਤੂਰ, ਗੁਰਪ੍ਰਰੀਤ ਸਿੰਘ ਮਕਸੂਦੜਾ, ਜਗਜੀਤ ਸਿੰਘ ਆਦਿ ਹਾਜ਼ਰ ਸਨ।






