ਪੰਜਾਬ ‘ਚ ਹੋਲੇ ਮੁਹੱਲੇ ਮੌਕੇ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ‘ਚ ਸ਼ਰਧਾਲੂਆਂ ਨੇ ਮੱਥਾ ਟੇਕਿਆ। ਬਹੁਤ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅਸ਼ੀਰਵਾਦ ਲਿਆ। ਹੋਲਾ ਮੁਹੱਲਾ ਸ਼੍ਰੀ ਆਨੰਦਪੁਰ ਸਾਹਿਬ, ਪੰਜਾਬ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਸਿੱਧ ਤਿੰਨ ਦਿਨਾਂ ਮੇਲਾ ਹੈ। ਇਹ ਦੁਨੀਆ ਭਰ ਦੇ ਸਿੱਖਾਂ ਲਈ ਇੱਕ ਵੱਡਾ ਤਿਉਹਾਰ ਹੈ। ਅੱਜ ਕੱਢੇ ਗਏ ਹੋਲੇ ਮਹੱਲੇ ਦੌਰਾਨ ਨਿਹੰਗ ਸਿੰਘਾਂ ਨੇ ਮਾਰਸ਼ਲ ਆਰਟਸ, ਘੋੜ ਸਵਾਰੀ ਰਾਹੀਂ ਹੈਰਾਨਕੁੰਨ ਕਰਤਬ ਵਿਖਾਏ। ਖ਼ਬਰ ਲਿਖੇ ਜਾਣ ਤਕ ਸੰਗਤਾਂ ਦਾ ਆਉਣਾ ਜਾਰੀ ਸੀ।
.jpg)







