‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਸੁਰੱਖਿਆ ਘੇਰੇ ਵਿਚ ਸ਼ਾਮਲ ਉਸ ਦੇ ਇਕ ਸਾਥੀ ਵਰਿੰਦਰ ਸਿੰਘ ਦਾ ਅਸਲਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ। ਵਰਿੰਦਰ ਸਿਘ ਕੋਲ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਤੋਂ 2013 ਵਿਚ ਜਾਰੀ ਹੋਇਆ ਅਸਲਾ ਲਾਇਸੈਂਸ ਸੀ ਜਿਸ ਦੀ ਮਿਆਦ 2017 ਤਕ ਹੀ ਸੀ ਤੇ ਇਸ ਤੋਂ ਬਾਅਦ ਲਾਇਸੈਂਸ ਰੀਨਿਊ ਨਹੀਂ ਕਰਵਾਇਆ ਗਿਆ ਸੀ।
ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਗੁਰਿੰਦਰਪਾਲ ਸਿੰਘ ਗੁਰ ਔਜਲਾ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਸ ਵੇਲੇ ਹਿਰਾਸਤ ਵਿਚ ਲੈ ਲਿਆ ਗਿਆ ਸੀ ਜਦੋਂ ਉਹ ਏਅਰ ਇੰਡੀਆ ਦੀ ਫਲਾਈਟ ਰਾਹੀਂ ਲੰਡਨ ਜਾਣ ਵਾਲਾ ਸੀ। ਉਸ ਖਿਲਾਫ਼ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਦਾ ਦੋਸ਼ ਸੀ।






