ਅੰਮ੍ਰਿਤਪਾਲ ਸਿੰਘ ਦੇ 10 ਸਮਰਥਕਾਂ/ਸਾਥੀਆਂ ਨੂੰ ਅੱਜ ਸਥਾਨਕ ਸੀਨੀਅਰ ਡੀਵੀਜ਼ਨ ਜੂਡੀਸ਼ੀਅਲ ਮਜਿਸਟਰੇਟ ਮਨਪ੍ਰੀਤ ਕੌਰ ਦੀ ਅਦਾਲਤ ਵਿਚ ਅਜਨਾਲਾ ਪੁਲਿਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। ਅਜਨਾਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਅਗਲੀ ਪੁੱਛਗਿੱਛ ਲਈ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ।






