ਅਜੋਕੇ ਦੌਰ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਖੋਰੀ ਤੇ ਨਸ਼ਾ ਤਸਕਰੀ ਤੋਂ ਦੂਰੀ ਬਣਾ ਕੇ ਰੱਖਣ ਤੇ ਖੇਡ ਖੇਤਰ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਦੇ ਖੇਡ ਵਿਭਾਗ, ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਦੇ ਸੀਜਨ 2 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਪੰਜਵੇਂ ਤੇ 6ਵੇਂ ਦਿਨ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਸ਼ਾਨਦਾਰ ਤੇ ਬਿਹਤਰ ਪ੍ਰਦਰਸ਼ਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਦੀ ਖੇਡ ਮੁਹਿੰਮ ਨੂੰ ਹੁਲਾਰਾ ਦਿੱਤਾ ਉਥੇ ਕਈਆਂ ਨੇ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਵੀ ਰਾਹ ਪੱਧਰਾ ਕੀਤਾ। ਡੀਐੱਸਓ ਸੁਖਚੈਨ ਸਿੰਘ ਕਾਹਲੋਂ ਤੋਂ ਪ੍ਰਰਾਪਤ ਸੂਚਨਾ ਅਨੁਸਾਰ ਖੇਡ ਐਥਲੈਟਿਕਸ ਦੇ ਅੰਡਰ 41 ਤੋਂ 55 ਉਮਰ ਵਰਗ ਅੌਰਤਾਂ ਦੀ 800 ਮੀਟਰ ਦੌੜ ਵਿੱਚ ਮੋਨਿਕਾ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। 41 ਤੋਂ 55 ਉਮਰ ਵਰਗ ਦੀ 800 ਮੀਟਰ ਦੌੜ ਦੇ ਮੁਕਾਬਲੇ ਵਿੱਚ ਵਰਿੰਦਰ ਸਿੰਘ ਨੇ ਪਹਿਲਾ ਸਥਾਨ, ਸੁਧੀਰ ਸਰਮਾ ਨੇ ਦੂਜਾ ਸਥਾਨ, ਗੁਰਮੀਤ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ।






