ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ ਕਾਰੋਬਾਰੀ ਡੋਨਾਲਡ ਟ੍ਰੰਪ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਕਦੇ ਉਹ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਆ ਜਾਂਦੇ ਹਨ ਤਾਂ ਕਦੇ ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਾਰਨ। ਹੁਣ ਇਕ ਵਾਰ ਫਿਰ ਉਨ੍ਹਾਂ ਦੀ ਚਰਚਾ ਹੋਣ ਲੱਗੀ ਹੈ ਅਤੇ ਉਹ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਕ ਵੀਡੀਓ ਕਾਰਨ। ਦਰਅਸਲ, ਇਸ ਵੀਡੀਓ ਵਿੱਚ ਇਕ ਪਾਕਿਸਤਾਨੀ ਵਿਅਕਤੀ ਕੁਲਫੀ ਵੇਚਦਾ ਦਿਖਾਈ ਦੇ ਰਿਹਾ ਹੈ ਅਤੇ ਉਸ ਦੀ ਸ਼ਕਲ ਬਿਲਕੁਲ ਡੋਨਾਲਡ ਟ੍ਰੰਪ ਵਰਗੀ ਹੈ। ਸਿਰਫ ਉਸ ਦਾ ਚਿਹਰਾ ਹੀ ਨਹੀਂ ਬਲਕਿ ਇਸ ਵਿਅਕਤੀ ਦੇ ਵਾਲ ਵੀ ਟ੍ਰੰਪ ਵਰਗੇ ਲੱਗਦੇ ਹਨ। ਹੁਣ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਭੰਬਲਭੂਸੇ ‘ਚ ਪੈ ਗਏ ਹਨ ਅਤੇ ਕਹਿ ਰਹੇ ਹਨ ਕਿ ਇਹ ਸ਼ਖਸ ਬਿਲਕੁਲ ਟ੍ਰੰਪ ਵਰਗਾ ਦਿਸਦਾ ਹੈ।






