ਫਰਿਜ਼ਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਅਮਰੀਕਾ ਵਿੱਚ ਹੁੰਦੀਆਂ ਸੀਨੀਅਰ ਗੇਮਾਂ ਵਿੱਚ ਜੌਹਰ ਵਿਖਾਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਅੱਜ-ਕੱਲ੍ਹ ਉਹ ਸੀਨੀਅਰ ਗੇਮਾਂ ਵਿੱਚ ਹਿੱਸਾ ਲੈਣ ਗਈ ਨੇਵਾਡਾ ਸਟੇਟ ਦੇ ਸ਼ਹਿਰ ਲਾਸ ਵੇਗਸ ਵਿਖੇ ਗਏ ਹੋਏ ਹਨ, ਜਿੱਥੇ ਉਹਨਾਂ ਨੇ ਹੈਂਮਰ ਥ੍ਰੋ ਵਿੱਚ ਸੋਨ ਤਮਗਾ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।
ਗੁਰਬਖਸ਼ ਸਿੰਘ ਸਿੱਧੂ ਦੀ ਜਿੱਤ ਕਾਰਨ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਅੰਦਰ ਜਸ਼ਨ ਦਾ ਮਹੌਲ ਹੈ। ਉਨ੍ਹਾਂ ਹੈਮਰ ਥ੍ਰੋ ਈਵੈਂਟ ਵਿੱਚ 38:11 ਮੀਟਰ (125.0 ਫੁੱਟ) ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ ਹੈ। ਰੌਨ ਗਿਬਜ਼ ਨੇ ਚਾਂਦੀ ਦਾ ਤਮਗਾ ਅਤੇ ਐਰਿਕ ਕੀਜ਼ ਨੇ ਕਾਂਸੀ ਦਾ ਤਮਗਾ ਜਿੱਤਿਆ। ਉਨ੍ਹਾਂ ਵੇਟ ਥ੍ਰੋ ਵਿੱਚ 15:25 ਮੀਟਰ (50 ਫੁੱਟ) ਦੀ ਦੂਰੀ ਨਾਲ ਇੱਕ ਹੋਰ ਗੋਲਡ ਮੈਡਲ ਆਪਣੇ ਨਾਮ ਕੀਤਾ।






