1 ਕਿਲੋ 500 ਗ੍ਰਾਮ ਗਾਂਜੇ ਨਾਲ 1 ਕਾਬੂ ਕਾਠਗੜ੍ਹ 25 ਨਵੰਬਰ (ਜਤਿੰਦਰਪਾਲ ਸਿੰਘ ਕਲੇਰ )- ਥਾਣਾ ਕਾਠਗੜ੍ਹ ਪੁਲਿਸ ਨੇ ਗਸ਼ਤ ਦੇ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕੋਲੋਂ 1 ਕਿਲੋ 500ਗ੍ਰਾਮ ਗਾਂਜਾ ਬਰਾਮਦ ਕੀਤੀ | ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ ਐਚ ਓ ਇੰਸਪੈਕਟਰ ਪੰਕਜ ਸ਼ਰਮਾ ਕਾਠਗੜ੍ਹ ਅਤੇ ਐਸਆਈ ਜਰਨੈਲ ਸਿੰਘ ਚੌਕੀ ਇੰਨਚਾਰਜ ਆਸਰੌ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਹਾਈਟੈੱਕ ਨਾਕਾ ਆਸਰੋਂ ਮੌਜੂਦ ਸੀ ਕਿ ਇਸੇ ਦੌਰਾਨ ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਇਕ ਬੱਸ ਜੋ ਚੰਡੀਗੜ੍ਹ ਦੇ ਵੱਲੋਂ ਆ ਰਹੀ ਸੀ ਪੁਲਿਸ ਨੇ ਉਕਤ ਬੱਸ ਨੂੰ ਰੋਕ ਕੇ ਉਸ ਸਵਾਰ ਸਵਾਰੀਆ ਦੇ ਸਮਾਨ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਜਿਸਦੇ ਚੱਲਦੇ ਬੱਸ ਵਿੱਚ ਸਵਾਰ 1 ਵਿਅਕਤੀ ਆਪਣੇ ਹੱਥ ਵਿੱਚ ਚੁੱਕੇ ਹੋਏ ਪਲਾਸਟਿਕ ਦੇ ਥੈਲੇ ਨੂੰ ਲੈ ਕੇ ਬੱਸ ਤੋਂ ਕਾਹਲੀ ਨਾਲ ਹੇਠਾਂ ਉੱਤਰ ਕੇ ਨਹਿਰ ਦੀ ਕਿਨਾਰੇ ਰੌਪੜ ਵੱਲ ਨੂੰ ਚੱਲ ਪਿਆ ਅਤੇ ਉਸ ਨੇ ਹੱਥ ਵਿੱਚ ਫੜੇ ਥੈਲੇ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ | ਪੁਲਿਸ ਨੇ ਸ਼ੱਕ ਦੇ ਆਧਾਰ ਉੱਕਤ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਉਸਦੇ ਥੈਲੇ ਦੀ ਤਲਾਸ਼ੀ ਲਈ ਤਾਂ ਥੈਲੇ ਵਿੱਚ ਗਾਜਾਂ ਸੀ ਫਿਰ ਪੁਲਿਸ ਮੁਲਾਜ਼ਮਾਂ ਵਲੋਂ ਇਸ ਦਾ ਵਜਨ ਕੀਤਾ ਤਾਂ ਇਹ 1ਕਿਲੋ 500 ਗ੍ਰਾਮ ਹੋਇਆ | ਪੁਲਿਸ ਨੇ ਦੱਸਿਆ ਕਿ ਕਥਿਤ ਆਰੋਪੀ ਨੂੰ ਕਾਬੂ ਕਰ ਲਿਆ | ਜਦੋਂ ਪੁਲਿਸ ਵਲੋਂ ਕਾਬੂ ਕੀਤੇ ਕਥਿਤ ਆਰੋਪੀ ਦੀ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਰਾਜ ਲਾਲ ਨਿਵਾਸੀ ਰਸੂਲਪੁਰ ਦਾਊਦ ਥਾਣਾ ਗੋਰੋਲ ਜਿਲ੍ਹਾ ਵੈਸਾਲੀ (ਬਿਹਾਰ ) ਦਾ ਰਹਿਣ ਵਾਲਾ ਹੈ |ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ






