ਸ਼੍ਰੀ ਗੁਰੂ ਨਾਨਕ ਦੇਵ ਜੀ ਦੇ554ਵੇਂ ਗੁਰੂਪੁਰਬ ਤੇ ਸਜਾਇਆ ਨਗਰ ਕੀਰਤਨ ਗੱਤਕਾ ਪਾਰਟੀਆ ਨੇ ਦਿਖਾਏ ਜੌਹਰ ਨਵਾਂਸ਼ਹਿਰ 25 ਨਵੰਬਰ (ਜਤਿੰਦਰਪਾਲ ਸਿੰਘ ਕਲੇਰ )- ਗੁਰੂਦੁਆਰਾ ਸ਼੍ਰੀ ਸਿੰਘ ਸਭਾ ਤੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇਂ ਪ੍ਰਕਾਸ਼ ਪੂਰਬ ਦੇ ਮੌਕੇ ਤੇ ਅਲੋਕਿਕ ਨਗਰ ਕੀਰਤਨ ਪੰਜਾ ਪਿਆਰਿਆ ਦੀ ਅਗਵਾਈ ਵਿੱਚ ਸਜਾਇਆ ਗਿਆ | ਸੁੰਦਰ ਪਾਲਕੀ ਵਿੱਚ ਸੰਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅੱਗੇ ਬੈਡ ਪਾਰਟੀਆ ਚੱਲ ਰਹੀਆ ਸਨ | ਨਗਰ ਕੀਰਤਨ ਵਿੱਚ ਢਾਡੀ ਜਥਿਆ ਵੱਲੋਂ ਗੁਰੂ ਜੀ ਦੀ ਮਹਿਮਾ ਦਾ ਗੁਣਾਗਣ ਕੀਤਾ | ਗੱਤਕਾ ਪਾਰਟੀਆ ਵੱਲੋਂ ਆਪਣੇ ਕਰਤੱਵਾ ਦੀ ਜੌਹਰ ਦਿਖਾਏ ਗਏ | ਇਸ ਮੌਕੇ ਭਾਰੀ ਸੰਖਿਆ ਵਿੱਚ ਗੱਡੀਆ ,ਟਰਾਲੀਆ ਤੇ ਪੈਦਲ ਸੰਗਤ ਗੁਰੂ ਸਾਹਿਬ ਜੀ ਦੀ ਪਾਲਕੀ ਨਾਲ ਚੱਲ ਰਹੀ ਸੀ | ਇਹ ਨਗਰ ਕੀਰਤਨ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਚੰਡੀਗੜ ਚੌਕ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਅਲੱਗ ਅਲੱਗ ਬਾਜਾਰ ਵਿੱਚ ਗੁਜਰਦਾ ਹੋਇਆ ਵਾਪਸ ਸ਼੍ਰੀ ਗੁਰੂਦੁਆਰਾ ਸਿੰਘ ਸਭਾ ਵਿੱਚ ਸਮਾਪਤ ਹੋਇਆ | ਨਗਰ ਕੀਰਤਨ ਦਾ ਥਾ ਥਾ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਸੰਗਤਾ ਵੱਲੋਂ ਕਈ






