ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਭਾਈ ਜਸਵੀਰ ਸਿੰਘ ਰੋਡੇ ਦੇ ਉੱਦਮ ਸਦਕਾ 10 ਦਸੰਬਰ ਨੂੰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਭਾਰਤ ਦੀ ਪਾਰਲੀਮੈਂਟ ਤਕ ਵਿਸ਼ਾਲ ਰੋਸ ਮਾਰਚ ਕੱਿਢਆ ਜਾ ਰਿਹਾ ਹੈ। ਇਸ ਸਬੰਧੀ ਇੰਟਰਨੈਸ਼ਨਲ ਪੰਥਕ ਦਲ ਅੰਮਿ੍ਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਸਮੂਹ ਅਹੁਦੇਦਾਰ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਸੰਤ ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਵਾਲੇ ਜਨਰਲ ਸਕੱਤਰ ਪੰਜਾਬ, ਜਥੇਦਾਰ ਵਜ਼ੀਰ ਸਿੰਘ ਵਾਂ, ਬਾਬਾ ਤਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ ਤਰਨਤਾਰਨ, ਭਾਈ ਸਤਨਾਮ ਸਿੰਘ ਸੈਦੋਲੇਹਲ ਪ੍ਰਧਾਨ ਕਿਸਾਨ ਬਚਾਓ ਮੋਰਚਾ ਅੰਮਿ੍ਤਸਰ, ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ ਮੁੱਖ ਸਲਾਹਕਾਰ ਪੰਜਾਬ, ਭਾਈ ਗੁਰਭੇਜ ਸਿੰਘ ਪ੍ਰਧਾਨ ਤਰਨਤਾਰਨ, ਭਾਈ ਰਜਿੰਦਰ ਸਿੰਘ ਰਾਜਾ ਪ੍ਰਧਾਨ ਗੁਰਦਾਸਪੁਰ, ਬਾਬਾ ਬਲਵਿੰਦਰ ਸਿੰਘ ਨੰਗਲ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਧਾਰਮਿਕ ਵਿੰਗ, ਭਾਈ ਈਸ਼ਰ ਸਿੰਘ ਸੀਨੀਅਰ ਮੀਤ ਪ੍ਰਧਾਨ ਅੰਮਿ੍ਤਸਰ ਧਾਰਮਿਕ ਵਿੰਗ, ਭਾਈ ਭੁਪਿੰਦਰ ਸਿੰਘ ਤੂਤ ਜਨਰਲ ਸਕੱਤਰ ਤਰਨਤਾਰਨ, ਭਾਈ ਕਾਰਜ ਸਿੰਘ ਡਲੀਰੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਤਰਨਤਾਰਨ, ਭਾਈ ਨਵਦੀਪ ਸਿੰਘ ਡੱਲ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਭਾਈ ਦਲਜੀਤ ਸਿੰਘ ਮੁੱਠਿਆਂ ਵਾਲਾ ਬਲਾਕ ਪ੍ਰਧਾਨ ਵਲਟੋਹਾ, ਭਾਈ ਰਤਨ ਸਿੰਘ ਬਲਾਕ ਪ੍ਰਧਾਨ ਮਜੀਠਾ, ਭਾਈ ਰਣਦੀਪ ਸਿੰਘ ਬਲਾਕ ਪ੍ਰਧਾਨ ਤਰਸਿਕਾ ਅਤੇ ਪ੍ਰਰੈੱਸ ਸਕੱਤਰ ਅੰਮਿ੍ਤਸਰ, ਭਾਈ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਜੰਡਿਆਲਾ ਗੁਰੂ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸੰਤ ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਵਾਲਿਆਂ ਨੇ ਦੱਸਿਆ ਕਿ 10 ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰੋਸ ਮਾਰਚ ਕੱਿਢਆ ਜਾ ਰਿਹਾ ਹੈ, ਜਿਸ ਵਿਚ ਮਾਝਾ ਜ਼ੋਨ ਤੋਂ ਬਹੁਤ ਵੱਡੇ ਕਾਫਲੇ ਨਾਲ ਸੰਗਤ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ 9 ਤਰੀਕ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਨੂੰ ਰਵਾਨਾ ਹੋਵੇਗੀ।






