ਅਟਲਾਂਟਾ: ਅਮਰੀਕਾ ਵਿੱਚ ਐਤਵਾਰ ਨੂੰ ਇਕ ਵਾਰ ਫਿਰ ਗੋਲ਼ੀਮਾਰੀ ਦੀ ਘਟਨਾ ਵਾਪਰੀ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਸਮਾਚਾਰ ਏਜੰਸੀ ਏਪੀ ਨੇ ਦੱਸਿਆ ਕਿ ਪੁਲਿਸ ਨੇ ਕਰੀਬ 6:25 ਵਜੇ ਸ਼ਹਿਰ ਦੇ ਬਕਹੈਡ ਜ਼ਿਲ੍ਹੇ ਵਿੱਚ ਪੀਸਟਰੀ ਰੋਡ ‘ਤੇ ਹੋਈ ਇਸ ਗੋਲ਼ੀਬਾਰੀ ਦੀ ਘਟਨਾ ਵਾਪਰੀ ਹੈ। ਪੁਲਿਸ ਨੇ ਕਿਹਾ ਕਿ ਗੋਲ਼ੀਬਾਰੀ ਵਿੱਚ 20 ਸਾਲਾ ਤਿੰਨ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਚੌਥੇ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਨਸ਼ੀਲੀਆਂ ਦਵਾਈਆਂ ਦਾ ਹੋ ਰਿਹਾ ਸੀ ਲੈਣ-ਦੇਣ
ਪੁਲਿਸ ਅਨੁਸਾਰ, ਗੋਲ਼ੀਬਾਰੀ ਦੀ ਘਟਨਾ ਨਸ਼ੀਲੀਆਂ ਦਵਾਈਆਂ ਦੀ ਖਰੀਦੋ-ਫਰੋਖਤ ਕਾਰਨ ਵਾਪਰੀ ਹੈ। ਮੇਜਰ ਪੀਟਰ ਮਾਲੇਕੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਪਰਾਧੀਆਂ ਨੂੰ ਨਸ਼ੀਲੀਆਂ ਦਵਾਈਆਂ ਦੀ ਖਰੀਦੋ-ਫਰੋਖਤ ਲਈ ਸੱਦਿਆ ਗਿਆ ਸੀ। ਇਹ ਕਿਸੇ ਤਰ੍ਹਾਂ ਦਾ ਨਸ਼ੀਲੀਆਂ ਦਵਾਈਆਂ ਦਾ ਲੈਣ-ਦੇਣ ਸੀ ਜੋ ਅਪਾਰਟਮੈਂਟ ਅੰਦਰ ਹੋ ਰਿਹਾ ਸੀ।
ਪੁਲਿਸ ਨੂੰ ਮੌਕੇ ਤੋਂ ਹੈਂਡਗੰਨ ਬਰਾਮਦ
ਮੇਜਰ ਮਾਲੇਕੀ ਨੇ ਕਿਹਾ ਕਿ ਪੁਲਿਸ ਨੇ ਮੌਕੇ ਤੋਂ ਇੱਕ ਹੈਂਡਗੰਨ ਬਰਾਮਦ ਕੀਤੀ ਹੈ ਅਤੇ ਉਸ ਦਾ ਪ੍ਰੀਖਣ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੈਂਡਗੰਨ ਦੇ ਪ੍ਰੀਖਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਗੋਲ਼ੀਬਾਰੀ ਵਿੱਚ ਕਿਹੜਾ ਹਥਿਆਰ ਸ਼ਾਮਲ ਸੀ।
ਯਾਦ ਰਹੇ ਕਿ ਪੁਲਿਸ ਨੂੰ ਵਾਰਦਾਤ ਨੂੰ ਅੰਜਾਮ ਦੇਣ ‘ਚ ਸ਼ਾਮਲ ਕੋਈ ਵੀ ਜਾਣਕਾਰ ਨਹੀਂ ਮਿਲੀ ਹੈ। ਉੱਥੇ, ਇਸ ਗੋਲ਼ੀਬਾਰੀ ਵਿੱਚ ਮਾਰੇ ਗਏ ਪੀੜਤਾਂ ਦੀ ਵੀ ਪਛਾਣ ਨਹੀਂ ਹੋ ਸਕੀ।






