ਵੱਕਾਰੀ 2024 ਮਾਰਸ਼ਲ ਸਕਾਲਰਸ਼ਿਪ ਦੇ 51 ਜੇਤੂਆਂ ’ਚ ਭਾਰਤਵੰਸ਼ੀ ਵਿਦਿਆਰਥੀ ਹਰੀ ਚੌਧਰੀ ਵੀ ਸ਼ਾਮਲ ਹੈ। ਇਹ ਸਕਾਲਰਸ਼ਿਪ ਬਰਤਾਨੀਆ ਦੀ ਕਿਸੇ ਵੀ ਯੂਨੀਵਰਸਿਟੀ ’ਚ ਗ੍ਰੈਜੂਏਸ਼ਨ ਦੀ ਪੜ੍ਹਾਈ ਲਈ ਅਮਰੀਕੀ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਬੈਂਗਲੁਰੂ ’ਚ ਜੰਮੇ ਹਰੀ ਚੌਧਰੀ ਜਾਰਜਟਾਊਨ ਯੂਨੀਵਰਸਿਟੀ ’ਚ ਇਤਿਹਾਸ ਤੇ ਕੌਮਾਂਤਰੀ ਰਾਜਨੀਤੀ ਦੇ ਵਿਦਿਆਰਥੀ ਹਨ। ਚੌਧਰੀ ਹੁਣ ਇਸ ਪ੍ਰੋਗਰਾਮ ਤਹਿਤ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼ੁਰੂ ਕਰਨਗੇ। ਇਸ ਸਾਲ ਸਕਾਲਰਸ਼ਿਪ ਲਈ ਅਮਰੀਕਾ ਤੋਂ 1006 ਅਰਜ਼ੀਆਂ ਆਈਆਂ ਸਨ।
ਮਾਰਸ਼ਲ ਸਕਾਲਰਸ਼ਿਪ ਤਹਿਤ ਚੌਧਰੀ ਕੁਈਨਜ਼ ਯੂਨੀਵਰਸਿਟੀ ਬੇਲਫਾਲਟ ’ਚ ਸੰਘਰਸ਼ ਪਰਿਵਰਤਨ ਤੇ ਸਮਾਜਿਕ ਨਿਆਂ ਦਾ ਅਧਿਐਨ ਕਰਨਗੇ। ਇਸ ਤੋਂ ਬਾਅਦ ਕਿੰਗਜ਼ ਕਾਲਜ ਲੰਡਨ ’ਚ ਗਲੋਬਲ ਲੀਡਰਸ਼ਿਪ ਤੇ ਪੀਸ ਬਿਲਡਿੰਗ ’ਚ ਐੱਮਐੱਸਸੀ ਕਰਨਗੇ।
ਭਾਰਤਵੰਸ਼ੀ ਡਾਟਾ ਵਿਗਿਆਨੀ ਸਮਿਤਲ ਢਾਕੇ ਨੂੰ ਕਾਰਜਖੇਤਰ ’ਚ ਅਸਧਾਰਨ ਹੁਨਰ ਤੇ ਪੇਸ਼ੇਵਰ ਪ੍ਰਾਪਤੀ ਹਾਸਲ ਕਰਨ ਲਈ ਬਰਤਾਨੀਆ ’ਚ 2023 ਰੇਲ ਸਟਾਫ ਐਵਾਰਡਜ਼ ’ਚ ਨਿਊਕਮਰ ਆਫ ਦਿ ਈਅਰ ਨਾਮਜ਼ਦ ਕੀਤਾ ਗਿਆ ਹੈ। ਮਹਾਰਾਸ਼ਟਰ ’ਚ ਜੰਮੀ 26 ਸਾਲਾ ਢਾਕੇ ਜੁਲਾਈ 2022 ’ਚ ਰੇਲ ਸੇਵਾ ’ਚ ਸ਼ਾਮਲ ਹੋਈ। ਉਹ ਬਰਤਾਨੀਆ ਤੇ ਆਇਰਲੈਂਡ ’ਚ ਨਵੀਆਂ ਟ੍ਰੇਨਾਂ ਤੇ ਟ੍ਰੇਨ ਸੇਵਾ ਆਪਰੇਟਰਾਂ ਦੀ ਪ੍ਰਮੁੱਖ ਸਪਲਾਈਕਰਤਾ ਕੰਪਨੀ ਐਲਸਟਾਮ ਦੀ ਪਹਿਲੀ ਤੇ ਇੱਕੋ-ਇਕ ਡਾਟਾ ਵਿਗਿਆਨੀ ਹੈ।





