ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ, ਪਿਛਲੇ ਚਾਰ ਮਹੀਨਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਉਸ ਦਾ ਜਹਾਜ਼ ਵਿਦੇਸ਼ੀ ਧਰਤੀ ‘ਤੇ ਖ਼ਰਾਬ ਹੋ ਗਿਆ। ਪਿਛਲੇ ਸਾਲ ਵੀ ਨਵੀਂ ਦਿੱਲੀ ‘ਚ ਆਯੋਜਿਤ ਜੀ-20 ਸੰਮੇਲਨ ‘ਚ ਸ਼ਾਮਲ ਹੋਣ ਲਈ ਆਏ ਟਰੂਡੋ ਦਾ ਜਹਾਜ਼ ਵਾਪਸ ਆਉਂਦੇ ਸਮੇਂ ਖ਼ਰਾਬ ਹੋ ਗਿਆ ਸੀ।
4 ਜਨਵਰੀ ਨੂੰ ਆਉਣਾ ਸੀ ਵਾਪਸ
ਜਮਾਇਕਾ ਭੇਜਿਆ ਗਿਆ ਦੂਜਾ ਜਹਾਜ਼
ਕੈਨੇਡੀਅਨ ਡਿਪਾਰਟਮੈਂਟ ਆਫ ਡਿਫੈਂਸ ਦੇ ਬੁਲਾਰੇ ਨੇ ਕਿਹਾ, “ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਦੋ ਰਾਇਲ ਕੈਨੇਡੀਅਨ ਏਅਰ ਫੋਰਸ ਸੀਸੀ-144 ਚੈਲੇਂਜਰਾਂ ਨੂੰ ਜਮੈਕਾ ਵਿੱਚ ਪ੍ਰਧਾਨ ਮੰਤਰੀ ਲਈ ਰਵਾਨਾ ਕੀਤਾ ਗਿਆ ਹੈ।” ਬੁਲਾਰੇ ਨੇ ਕਿਹਾ, “ਟਰੂਡੋ ਦੀ ਰਵਾਨਗੀ ਦੀ ਤਰੀਕ ਤੋਂ ਪਹਿਲਾਂ ਮੰਗਲਵਾਰ ਨੂੰ ਕੀਤੇ ਗਏ ਨਿਰੀਖਣ ਵਿੱਚ ਇੱਕ ਰੱਖ-ਰਖਾਅ ਦਾ ਮੁੱਦਾ ਸਾਹਮਣੇ ਆਇਆ। ਅਗਲੇ ਦਿਨ ਜਹਾਜ਼ ਨੂੰ ਸੇਵਾ ਵਿੱਚ ਵਾਪਸ ਲਿਆਉਣ ਲਈ ਇੱਕ ਰੱਖ-ਰਖਾਅ ਟੀਮ ਅਤੇ ਜਹਾਜ਼ ਨੂੰ ਟਾਪੂ ‘ਤੇ ਭੇਜਿਆ ਗਿਆ ਸੀ,” ਬੁਲਾਰੇ ਨੇ ਕਿਹਾ।
3 ਦਹਾਕੇ ਪੁਰਾਣਾ ਇਹ ਜਹਾਜ਼
ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਜਮੈਕਾ ‘ਚ ਜਾਂਚ ਟੀਮ ਨੇ ਮੰਗਲਵਾਰ ਨੂੰ ਇਸ ਖਾਮੀ ਦਾ ਪਤਾ ਲਗਾਇਆ। ਇਸ ਤੋਂ ਤੁਰੰਤ ਬਾਅਦ ਟਰੂਡੋ ਕੈਨੇਡਾ ਲਈ ਰਵਾਨਾ ਹੋਣ ਵਾਲੇ ਸਨ। ਇਸ ਤੋਂ ਬਾਅਦ ਇੰਜਨੀਅਰਾਂ ਨੇ ਖਰਾਬ ਹੋਏ ਜਹਾਜ਼ ਦੀ ਮੁਰੰਮਤ ਕੀਤੀ ਤਾਂ ਹੀ ਜਸਟਿਨ ਟਰੂਡੋ ਆਪਣੇ ਜਹਾਜ਼ ਵਿਚ ਕੈਨੇਡਾ ਪਰਤਣ ਵਿਚ ਕਾਮਯਾਬ ਹੋਏ। ਕੈਨੇਡੀਅਨ ਪੀਐਮ ਦਾ ਜਹਾਜ਼ ਲਗਭਗ 34 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਅਤੇ ਇਸ ਨੂੰ ਬਦਲਣ ਵਿੱਚ ਕਈ ਸਾਲ ਲੱਗ ਸਕਦੇ ਹਨ।






