ਸ਼ੋ੍ਮਣੀ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੀ 26 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਯੂਥ ਆਗੂ ਸੰਦੀਪ ਸਿੰਘ ਬਾਠ ਗਿੱਲ ਕਲਾਂ ਨੂੰ ਪਾਰਟੀ ਪ੍ਰਤੀ ਵਿਖਾਈ ਵਫਾਦਾਰੀ ਤੇ ਸੇਵਾਵਾਂ ਬਦਲੇ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸੰਦੀਪ ਸਿੰਘ ਬਾਠ ਦੀ ਇਸ ਨਿਯੁਕਤੀ ‘ਤੇ ਮੌੜ ਹਲਕੇ ਦੇ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਉਨਾਂ੍ਹ ਦੀ ਇਸ ਨਿਯੁਕਤੀ ਤੇ ਸੀਨੀਅਰ ਅਕਾਲੀ ਆਗੂ ਰਾਜਦੀਪ ਸਿੰਘ ਕਾਲਾ, ਸਰਕਲ ਪ੍ਰਧਾਨ ਜਸਵੀਰ ਸਿੰਘ ਬਦਿਆਲਾ, ਸੀਨੀਅਰ ਅਕਾਲੀ ਆਗੂ ਸੇਵਕ ਸਿੰਘ ਰਾਮਪੁਰਾ, ਸੀਨੀਅਰ ਅਕਾਲੀ ਆਗੂ ਅੰਮਿ੍ਤਪਾਲ ਸਿੰਘ ਮਿੰਟੂ ਰਾਮਪੁਰਾ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਗਿੱਲ, ਸੀਨੀਅਰ ਅਕਾਲੀ ਆਗੂ ਤਵਿੰਦਰ ਸਿੰਘ ਸਿੱਧੂ ਫੁਲਕਾ, ਸਰਕਲ ਪ੍ਰਧਾਨ ਕੁਲਵੰਤ ਸਿੰਘ ਗਿੱਲ ਕਲਾਂ, ਸਾਬਕਾ ਪ੍ਰਧਾਨ ਬਲਵੀਰ ਸਿੰਘ ਚਾਉਕੇ, ਸਾਬਕਾ ਜਥੇਦਾਰ ਹਰਦਿਆਲ ਸਿੰਘ ਮਿੱਠੂ, ਯੂਥਵਿੰਗ ਦੇ ਸੀਨੀਅਰ ਆਗੂ ਨੰਬਰਦਾਰ ਗੁਰਦੀਪ ਸਿੰਘ ਬਾਲਿਆਂਵਾਲੀ, ਅਕਾਲੀ ਆਗੂ ਬਲਜਿੰਦਰ ਸਿੰਘ ਘੜੈਲਾ, ਸਾਬਕਾ ਸਰਪੰਚ ਧਰਮ ਸਿੰਘ ਜੇਠੂਕੇ, ਨੰਬਰਦਾਰ ਸੁਖਦੇਵ ਸਿੰਘ ਜੇਠੂਕੇ, ਗੁਰਮੀਤ ਸਿੰਘ ਰੰਧਾਵਾ ਬੁੱਗਰ, ਜੁਗਰਾਜ ਸਿੰਘ ਬੁੱਗਰ, ਲਖਵਿੰਦਰ ਸਿੰਘ ਲੱਖਾ ਬੁੱਗਰ, ਨੰਬਰਦਾਰ ਚਮਕੌਰ ਸਿੰਘ ਚੋਟੀਆਂ, ਸਾਬਕਾ ਸਰਪੰਚ ਗੁਲਜ਼ਾਰ ਸਿੰਘ ਗਿੱਲ, ਯੂਥਵਿੰਗ ਦੇ ਆਗੂ ਜਸਵੀਰ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਗਮਦੂਰ ਸਿੰਘ ਗਿੱਲ, ਜਸਵਿੰਦਰ ਸਿੰਘ ਤੋਤੀ, ਨੰਬਰਦਾਰ ਜੀਤ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਗਿੱਲ, ਯੂਥਵਿੰਗ ਦੇ ਆਗੂ ਲਖਵਿੰਦਰ ਸਿੰਘ ਲੱਖੀ ਗਿੱਲ, ਨਾਇਬ ਸਿੰਘ ਗਿੱਲ, ਸਾਬਕਾ ਸਰਪੰਚ ਗੁਰਜੰਟ ਸਿੰਘ ਪਿੱਥੋ, ਅਕਾਲੀ ਆਗੂ ਜੱਜ ਸਿੰਘ ਪਿੱਥੋ, ਧੰਨਾ ਸਿੰਘ ਕੋਟੜਾ, ਕੁਲਦੀਪ ਸਿੰਘ ਅੌਲਖ ਮੰਡੀ ਕਲਾਂ, ਨਛੱਤਰ ਸਿੰਘ ਗੋਰਾ ਕਰਾੜਵਾਲਾ, ਜਸਕਰਨ ਸਿੰਘ ਜੱਸਾ ਬਲਾਕ ਪ੍ਰਧਾਨ ਕਰਾੜਵਾਲਾ, ਸਾਬਕਾ ਸਰਪੰਚ ਹਰਦੇਵ ਸਿੰਘ ਚੋਟੀਆਂ, ਜਗਸੀਰ ਸਿੰਘ ਗਿੱਲ, ਰੁਪਿੰਦਰ ਗਿੱਲ, ਸੁਖਦੇਵ ਸਿੰਘ ਸਾਬਕਾ ਪ੍ਰਧਾਨ ਜੀਤ ਸਿੰਘ ਨੰਬਰਦਾਰ, ਗੁਰਜੰਟ ਸਿੰਘ ਨੰਬਰਦਾਰ, ਹਰਦੇਵ ਸਿੰਘ ਚੋਟੀਆਂ, ਸੁਖਮੰਦਰ ਸਿੰਘ ਭੋਲਾ ਜੇਠੂਕੇ, ਜਗਵੰਤ ਸਿੰਘ ਕਾਨੂੰਨਗੋ, ਗੁਰਜੰਟ ਸਿੰਘ ਸਾਬਕਾ ਸਰਪੰਚ ਪਿੱਥੋ, ਗੁਰਲਾਲ ਸਿੰਘ ਪਟਵਾਰੀ, ਸੋਨੀ ਮਾਨ ਪਿੱਥੋ, ਸਾਬਕਾ ਪੰਚ ਜਗਸੀਰ ਸਿੰਘ ਕਰਾੜਵਾਲਾ, ਡਾ. ਭੋਲਾ ਸਿੰਘ ਚਾਉਕੇ, ਸਾਬਕਾ ਸਰਪੰਚ ਪਰਮਜੀਤ ਸਿੰਘ ਬੁੱਗਰ,ਡਾ ਸੁਖਮੰਦਰ ਸਿੰਘ ਬੁਸਰ ਆਦਿ ਨੇ ਯੂਥ ਵਿੰਗ ਦੇ ਕੋਰ ਕਮੇਟੀ ਦੇ ਮੈਂਬਰ ਸੰਦੀਪ ਸਿੰਘ ਬਾਠ ਨੂੰ ਵਧਾਈ ਦਿੰਦਿਆਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਹਲਕਾ ਮੌੜ ਦੇ ਇੰਚਾਰਜ ਸਿਕੰਦਰ ਸਿੰਘ ਮਲੂਕਾ, ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਿਝੰਜਰ, ਗੁਰਪ੍ਰਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਲਿ੍ਹਾ ਪ੍ਰਰੀਸ਼ਦ ਅਤੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਦਾ ਧੰਨਵਾਦ ਕੀਤਾ। ਇਸ ਨਿਯੁਕਤੀ ਤੇ ਸੰਦੀਪ ਸਿੰਘ ਬਾਠ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹਨ ਅਤੇ ਪਾਰਟੀ ਵੱਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।






