ਅਮਰੀਕਾ ਦੇ ਇੰਡੀਆਨਾ ਸੂਬੇ ’ਚ ਪਡਰਯੂ ਯੂਨੀਵਰਸਿਟੀ ਦੇ ਲਾਪਤਾ ਵਿਦਿਆਰਥੀ ਦੀ ਮੌਤ ਹੋ ਗਈ ਹੈ। ਐਤਵਾਰ ਤੋਂ ਲਾਪਤਾ ਨੀਲ ਅਚਾਰੀਆ ਦੀ ਯੂਨੀਵਰਸਿਟੀ ਕੈਂਪਸ ’ਚ ਮੌਰਿਸਜੇ. ਜ਼ੁਕਰੋ ਲੈਬੋਰਟਰੀ ਨੇੜਿਓਂ ਲਾਸ਼ ਮਿਲੀ ਹੈ। ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਨੀਲ ਦੀ ਮਾਂ ਗੌਰੀ ਅਚਾਰੀਆ ਨੇ ਸੋਮਵਾਰ ਨੂੰ ‘ਐਕਸ’ ’ਤੇ ਪੁੱਤਰ ਦੇ ਲਾਪਤਾ ਹੋਣ ਦੀ ਜਾਣਕਾਰੀ ਦੇ ਕੇ ਮਦਦ ਮੰਗੀ ਸੀ। ਨੀਲ ਨੇ ਕੰਪਿਊਟਰ ਤੇ ਡਾਟਾ ਵਿਗਿਆਨ ’ਚ ਡਿਗਰੀ ਹਾਸਲ ਕੀਤੀ ਸੀ ਤੇ ਉਹ ਜਾਨ ਮਾਰਟਿਸਨ ਆਨਰਸ ਕਾਲਜ ’ਚ ਪੜ੍ਹਦਾ ਸੀ।
ਅਮਰੀਕਾ ’ਚ ਇਕ ਹਫ਼ਤੇ ’ਚ ਇਹ ਤੀਜੇ ਭਾਰਤੀ ਵਿਦਿਆਰਥੀ ਦੀ ਮੌਤ ਹੈ। ਐਤਵਾਰ ਨੂੰ ਜਾਰਜੀਆ ਸੂਬੇ ’ਚ ਹਰਿਆਣਾ ਦੇ ਵਿਵੇਕ ਸੈਣੀ ਦੀ ਨਸ਼ੇੜੀ ਨੇ ਹੱਤਿਆ ਕਰ ਦਿੱਤੀ ਸੀ। 26 ਜਨਵਰੀ ਨੂੰ ਇਲੀਨੋਇਸ ਯੂਨੀਵਰਸਿਟੀ ’ਚ 18 ਸਾਲਾ ਭਾਰਤੀ ਵਿਦਿਆਰਥੀ ਅਕੁਲ ਧਵਨ ਕਮਰੇ ’ਚ ਮਿ੍ਰਤ ਮਿਲਿਆ ਸੀ।






