ਬਲਾਕ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਸਹੂਰ ਵਿਖੇ ਨਾਮੀ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਪੁੱਤਰ ਗੁਰਦਰਸ਼ਨ ਸਿੰਘ (10) ਦੀ ਅਚਾਨਕ ਮੌਤ ਹੋ ਜਾਣ ਕਾਰਨ ਪਿੰਡ ਅਤੇ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਪੰਜ ਮਹੀਨੇ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਭਤੀਜੇ ਹਰਮਨਪ੍ਰੀਤ ਸਿੰਘ (14) ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਦੁੱਖ ਭਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਬੇਗ ਸਿੰਘ ਵਾਸੀ ਜੀਓ ਜਲਾਈ ਨੇ ਦੱਸਿਆ ਕਿ ਉਸ ਦੇ ਸਾਲੇ ਅੰਮ੍ਰਿਤਪਾਲ ਸਿੰਘ ਦੇ ਪੁੱਤਰ ਗੁਰਦਰਸ਼ਨ ਸਿੰਘ ਜੋ ਸੈਕੰਡ ਕਲਾਸ ‘ਚ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਕਲਾ ‘ਚ ਪੜ੍ਹਦਾ ਸੀ। ਬੀਤੇ ਕੱਲ੍ਹ ਜਦੋਂ ਘਰ ‘ਚ ਆਏ ਰਿਸ਼ਤੇਦਾਰਾਂ ਦੇ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਰਾਤ ਵੇਲੇ ਉਸ ਨੇ ਆਪਣੀਆਂ ਲੱਤਾਂ ਦਰਦ ਹੋਣ ਸਬੰਧੀ ਆਪਣੀ ਮਾਂ ਨੂੰ ਦੱਸਿਆ ਤੇ ਗੁਰਦਰਸ਼ਨ ਸਿੰਘ ਦਾ ਦੇਹਾਂਤ ਹੋ ਗਿਆ। ਪਰਿਵਾਰ ‘ਚ ਦੋ ਬੱਚਿਆਂ ਦੀ ਮੌਤ ਹੋਣ ਨਾਲ ਪਰਿਵਾਰ, ਰਿਸ਼ਤੇਦਾਰ, ਸਾਕ ਸਨੇਹੀ ਤੇ ਇਲਾਕੇ ਦੇ ਲੋਕ ਸੋਗ ‘ਚ ਡੁੱਬੇ ਹੋਏ ਹਨ।






