ਅੰਤਰਰਾਸ਼ਟਰੀ ਅਟਾਰੀ ਸਰਹੱਦ ‘ਤੇ ਸਥਿਤ ਜੇਸੀਪੀ ‘ਚ ਭਾਰਤ-ਪਾਕਿਸਤਾਨ ਦਰਮਿਆਨ ਹੁੰਦੀ ਰੀਟਰੀਟ ਸੈਰਾਮਨੀ ਵੇਖਣ ਆਏ ਸੈਲਾਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਸਗਰ ਅਲੀ ਚੌਧਰੀ ਉਮਰ ਚਾਲੀ ਸਾਲ ਵਾਸੀ ਮਹਾਰਾਸ਼ਟਰ ਜਦੋਂ ਆਪਣੀ ਕਾਰ ‘ਚੋਂ ਉੱਤਰ ਕੇ ਦਰਸ਼ਕ ਗੈਲਰੀ ਵੱਲ ਜਾ ਰਿਹਾ ਸੀ ਤਾਂ ਅਚਾਨਕ ਉਸ ਨੂੰ ਛਾਤੀ ‘ਚ ਦਰਦ ਹੋਈ। ਕੁਝ ਸਮੇਂ ਬਾਅਦ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ’ਤੇ ਉਸ ਦੀ ਮੌਤ ਹੋ ਗਈ ਹੈ। ਸਬੰਧਤ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






