ਸ਼ਹੀਦੇ ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ 94 ਵੇਂ ਸ਼ਹੀਦੀ ਦਿਹਾੜੇ ’ਤੇ ਇਸ ਵਾਰ ਭਾਵੇਂ ਰਾਜ ਪੱਧਰੀ ਸਮਾਗਮ ਨਹੀਂ ਹੋ ਰਹੇ ਹਨ,ਪਰ ਸ਼ਹੀਦਾਂ ਨੂੰ ਪ੍ਰਣਾਏ ਹੋਏ ਸੈਂਕੜੇ ਲੋਕਾਂ ਵੱਲੋਂ ਸ਼ਹੀਦੀ ਸਮਾਰਕਾਂ ’ਤੇ ਆਉਣਾ ਲਗਾਤਾਰ ਜਾਰੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦੀ ਸਮਾਰਕਾਂ ਦੇ ਨਜਦੀਕ ਵੱਖ ਵੱਖ ਥਾਵਾਂ ’ਤੇ ਸੈਮੀਨਾਰ, ਨਾਟਕ ਅਤੇ ਖੇਡ ਮੁਕਾਬਲੇ ਚੱਲ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਤੋਂ ਲੋਕ ਸ਼ਹੀਦੀ ਸਥੱਲ ’ਤੇ ਨਤਮਸਤਕ ਹੋ ਰਹੇ ਹਨ। ਇਸ ਵਾਰ ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਵਿਚ ਕੁੱਝ ਹੀ ਸਮੇਂ ਦੌਰਾਨ ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਖੁੱਡੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਵਾਰ ਚੋਣਾਂ ਕਰ ਕੇ ਕੋਈ ਵੀ ਸਰਕਾਰੀ ਸਮਾਗਮ ਨਹੀਂ ਕਰਵਾਇਆ ਜਾ ਰਿਹਾ ਹੈ ਪਰ ਕੈਬਨਿਟ ਮੰਤਰੀਆਂ ਵੱਲੋਂ ਸ਼ਹੀਦੀ ਸਥੱਲਾਂ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।






