ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਓਟਾਵਾ ’ਚ ਨਵੇਂ ਬੀਏਪੀਐੱਸ ਸ੍ਰੀ ਸਵਾਮੀਨਾਰਾਇਣ ਮੰਦਰ ਦੇ ਨੀਂਹ ਪੱਥਰ ਸਮਾਗਮ ’ਚ ਹਿੱਸ ਲਿਆ। ਉਨ੍ਹਾਂ ਨੇ ਭਾਰਤ ਤੇ ਕੈਨੇਡਾ ਨੂੰ ਜੋੜਨ ਵਾਲੀਆਂ ਰਵਾਇਤੀ ਸਭਿਆਚਾਰਕ ਕਦਰਾਂ ਕੀਮਤਾਂ ’ਤੇ ਜ਼ੋਰ ਦਿੱਤਾ। ਪਟਨਾਇਕ ਨੇ ਕਿਹਾ ਕਿ ਇਹ ਮੰਦਰ ਸ਼ਾਂਤੀ, ਸੇਵਾ ਤੇ ਏਕਤਾ ਦਾ ਪ੍ਰਤੀਕ ਹੋਵੇਗਾ। ਇਸ ਮੌਕੇ ’ਤੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ।
ਭਾਰਤੀ ਰਾਜਦੂਤ ਨੇ ਸਮਾਜਿਕ ਅਧਿਆਤਮਕ ਹਿੰਦੀ ਸੰਗਠਨ ਬੀਏਪੀਐੱਸ ਤੇ ਉਸ ਦੇ ਸਵੈ ਸੇਵਕਾਂ ਦੀ ਕਮਿਊਨਿਟੀ ਸੇਵਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਦੂਜੇ ਪਾਸੇ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਦੇ ਸਹਿਯੋਗ ਨਾਲ ਕੈਨੇਡਾ ਦੇ ਹਿੰਦੂ ਮਿਸ਼ਨ ਤੇ ਮਾਨਟ੍ਰੀਅਲ ਸਥਿਤ ਕਿਊਬੇਕ ਦੇ ਇੰਡੋ ਕੈਨੇਡੀਅਨ ਡਾਇਸਪੋਰਾ ਨੇ ਭਗਵਦਗੀਤਾ ’ਤੇ ਲੈਕਚਰ ਕਰਵਾਇਆ।







