ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਗੋਲੀਬਾਰੀ ਵਿੱਚ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਦੇ ਡਿਪਟੀ ਦੀ ਮੌਤ ਹੋ ਗਈ। ਸੋਮਵਾਰ ਸਵੇਰੇ ਰੈਂਚੋ ਕੁਕਾਮੋਂਗਾ ਵਿੱਚ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਇੱਕ ਔਰਤ ਨੂੰ ਧਮਕੀ ਦੇਣ ਦੀ ਰਿਪੋਰਟ ਮਿਲੀ। ਪੁਲਿਸ ਜਵਾਬ ਦੇਣ ਲਈ ਮੌਕੇ ‘ਤੇ ਪਹੁੰਚੀ।
ਮੌਕੇ ‘ਤੇ ਪਹੁੰਚਣ ‘ਤੇ ਦੋਸ਼ੀ ਨੇ ਡਿਪਟੀ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਪੁਲਿਸ ਅਧਿਕਾਰੀ ਦੀ ਪਛਾਣ ਡਿਪਟੀ ਐਂਡਰਿਊ ਨੂਨੇਜ਼ ਵਜੋਂ ਹੋਈ ਹੈ, ਜਿਸਨੇ ਛੇ ਸਾਲਾਂ ਤੋਂ ਵਿਭਾਗ ਵਿੱਚ ਸੇਵਾ ਨਿਭਾਈ ਸੀ। ਪੁਲਿਸ ਰਿਲੀਜ਼ ਅਨੁਸਾਰ, ਉਸਦੇ ਪਰਿਵਾਰ ਵਿੱਚ ਉਸਦੀ ਦੋ ਸਾਲ ਦੀ ਧੀ ਅਤੇ ਇੱਕ ਗਰਭਵਤੀ ਪਤਨੀ ਹੈ।







