ਦੁਨੀਆ ਦੀਆਂ ਸਭ ਤੋਂ ਵੱਡੀਆਂ ਟੈਕ ਕੰਪਨੀਆਂ ਵਿੱਚੋਂ ਇੱਕ ਐਪਲ ਨੇ ਆਪਣੀ ਸੇਲਜ਼ ਟੀਮ ਨੂੰ ਛੋਟਾ ਕਰਨ ਦਾ ਫੈਸਲਾ ਕੀਤਾ ਹੈ। ਐਪਲ ਸੇਲਜ਼ ਟੀਮ ਵਿੱਚ ਕਰਮਚਾਰੀਆਂ ਦੀ ਗਿਣਤੀ ਘੱਟ ਕਰਨ ਵਾਲੀ ਹੈ। ਅਜਿਹੇ ਵਿੱਚ ਕੰਪਨੀ ਕਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ (ਬਰਖਾਸਤ) ਸਕਦੀ ਹੈ।
ਸਮਾਚਾਰ ਏਜੰਸੀ ਰਾਇਟਰਜ਼ ਨਾਲ ਗੱਲਬਾਤ ਦੌਰਾਨ ਐਪਲ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੀਆਂ ਹੋਰ ਟੀਮਾਂ ਵਿੱਚ ਭਰਤੀ (ਹਾਈਰਿੰਗ) ਜਾਰੀ ਰਹੇਗੀ। ਅਜਿਹੇ ਵਿੱਚ ਸੇਲਜ਼ ਟੀਮ ਤੋਂ ਕੱਢੇ ਗਏ ਕਰਮਚਾਰੀ ਜੇਕਰ ਚਾਹੁਣ ਤਾਂ ਹੋਰ ਅਹੁਦਿਆਂ ਲਈ ਅਰਜ਼ੀ ਦੇ ਸਕਦੇ ਹਨ।
ਬਲੂਮਬਰਗ ਨਿਊਜ਼ ਅਨੁਸਾਰ, ਐਪਲ ਦੇ ਵੱਖ-ਵੱਖ ਕਾਰੋਬਾਰਾਂ, ਸਕੂਲਾਂ ਤੇ ਸਰਕਾਰੀ ਏਜੰਸੀਆਂ ਨਾਲ ਕੰਮ ਕਰਨ ਵਾਲੇ ਅਕਾਊਂਟ ਮੈਨੇਜਰ ਇਸ ਫੈਸਲੇ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
ਸਰਕਾਰੀ ਸੇਲਜ਼ ਟੀਮ ‘ਤੇ ਸਭ ਤੋਂ ਵੱਧ ਅਸਰ







