ਇਥੋਪੀਆ ਵਿੱਚ ਇੱਕ ਜਵਾਲਾਮੁਖੀ ਜੋ ਕਿ ਲਗਪਗ 10,000 ਸਾਲਾਂ ਤੋਂ ਸ਼ਾਤ ਸੀ, ਐਤਵਾਰ ਨੂੰ ਅਚਾਨਕ ਫਟ ਗਿਆ। ਇਸ ਕਾਰਨ ਸੁਆਹ ਤੇ ਧੂੰਏਂ ਦਾ ਇੱਕ ਬੱਦਲ ਅਸਮਾਨ ‘ਚ ਲਗਪਗ 14 ਕਿਲੋਮੀਟਰ ਤੱਕ ਉੱਠਿਆ ਅਤੇ ਲਾਲ ਸਾਗਰ ਪਾਰ ਕਰਕੇ ਯਮਨ ਤੇ ਓਮਾਨ ਵੱਲ ਵਧਿਆ। ਇੱਥੋਂ ਇਹ ਭਾਰਤ ਪਹੁੰਚਿਆ ਤੇ ਹੁਣ ਇਹ ਨੇਪਾਲ ਰਾਹੀਂ ਚੀਨ ਪਹੁੰਚਣ ਦੀ ਸੰਭਾਵਨਾ ਹੈ।ਇਥੋਪੀਆ ਵਿੱਚ ਇੱਕ ਜਵਾਲਾਮੁਖੀ ਜੋ ਕਿ ਲਗਪਗ 10,000 ਸਾਲਾਂ ਤੋਂ ਸ਼ਾਤ ਸੀ, ਐਤਵਾਰ ਨੂੰ ਅਚਾਨਕ ਫਟ ਗਿਆ। ਇਸ ਕਾਰਨ ਸੁਆਹ ਤੇ ਧੂੰਏਂ ਦਾ ਇੱਕ ਬੱਦਲ ਅਸਮਾਨ ‘ਚ ਲਗਪਗ 14 ਕਿਲੋਮੀਟਰ ਤੱਕ ਉੱਠਿਆ ਅਤੇ ਲਾਲ ਸਾਗਰ ਪਾਰ ਕਰਕੇ ਯਮਨ ਤੇ ਓਮਾਨ ਵੱਲ ਵਧਿਆ। ਇੱਥੋਂ ਇਹ ਭਾਰਤ ਪਹੁੰਚਿਆ ਤੇ ਹੁਣ ਇਹ ਨੇਪਾਲ ਰਾਹੀਂ ਚੀਨ ਪਹੁੰਚਣ ਦੀ ਸੰਭਾਵਨਾ ਹੈ।
ਅਬਦੇਲਾ ਨੇ ਕਿਹਾ, ‘ਇੰਝ ਲੱਗਾ ਜਿਵੇਂ ਕੋਈ ਬੰਬ ਅਚਾਨਕ ਸੁੱਟਿਆ ਗਿਆ ਹੋਵੇ ਅਤੇ ਉਸ ਵਿੱਚੋਂ ਧੂੰਆਂ ਅਤੇ ਸੁਆਹ ਨਾਲ ਸਭ ਭਰ ਗਿਆ।’ ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਵੀ ਅਫਦੇਰਾ ਪਿੰਡ ਸੁਆਹ ਨਾਲ ਢਕਿਆ ਹੋਇਆ ਸੀ। ਨੇੜਲੇ ਡਾਨਾਕਿਲ ਰੇਗਿਸਤਾਨ ਜਾ ਰਹੇ ਸੈਲਾਨੀ (ਟੂਰਿਸਟ) ਅਤੇ ਗਾਈਡ ਪਿੰਡ ਵਿੱਚ ਫਸੇ ਹੋਏ ਹਨ।
ਇਸ ਜਵਾਲਾਮੁਖੀ ਵਿਸਫੋਟ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਸਥਾਨਕ ਪਸ਼ੂ ਪਾਲਕਾਂ ਦੇ ਭਾਈਚਾਰੇ ‘ਤੇ ਆਰਥਿਕ ਅਸਰ ਪੈ ਸਕਦਾ ਹੈ। ਨਿਊਜ਼ ਏਜੰਸੀ ਮੁਤਾਬਕ ਜਵਾਲਾਮੁਖੀ ਵਿਸਫੋਟ ਤੋਂ ਬਾਅਦ ਉੱਥੇ ਰਹਿਣ ਵਾਲਿਆਂ ਨੂੰ ਆਪਣੀ ਰੋਜ਼ੀ-ਰੋਟੀ ਦਾ ਡਰ ਸਤਾਉਣ ਲੱਗਾ ਹੈ।
ਕਈ ਪਿੰਡ ਸੁਆਹ ਨਾਲ ਢੱਕੇ ਹੋਏ ਹਨ ਤੇ ਜਾਨਵਰਾਂ ਕੋਲ ਖਾਣ ਲਈ ਨਾਂਹ ਦੇ ਬਰਾਬਰ ਕੁਝ ਬਚਿਆ ਹੈ। ਸੁਆਹ ਭਾਰਤ ਅਤੇ ਪਾਕਿਸਤਾਨ ਵੱਲ ਵਹਿ ਰਹੀ ਹੈ। ਮਿਸ਼ੀਗਨ ਟੈਕਨੋਲੋਜੀਕਲ ਯੂਨੀਵਰਸਿਟੀ ਵਿੱਚ ਜਵਾਲਾਮੁਖੀ ਮਾਹਿਰ ਅਤੇ ਪ੍ਰੋਫੈਸਰ ਸਾਈਮਨ ਕਾਰਨ ਨੇ ਬਲੂਸਕਾਈ ‘ਤੇ ਪੁਸ਼ਟੀ ਕੀਤੀ ਕਿ ਹੇਲੀ ਗੁਬੀ ਵਿੱਚ ਹੋਲੋਸੀਨ ਵਿਸਫੋਟਾਂ ਦਾ ਕੋਈ ਰਿਕਾਰਡ ਨਹੀਂ ਹੈ।
