ਇਜ਼ਰਾਈਲ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਇਰਾਨੀ ਰੈਵੋਲਿਊਸ਼ਨਰੀ ਗਾਰਡਜ਼ ਦੀ ਵਲੰਟੀਅਰ ਬਸੀਜ (Basij) ਫੋਰਸ ਦੇ ਮੁਖੀ ਨੂੰ ਮਾਰ ਦਿੱਤਾ ਹੈ। ਇਹ ਉਹ ਫੋਰਸ ਹੈ ਜੋ ਇਸਲਾਮਿਕ ਰੀਪਬਲਿਕ ਵਿੱਚ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਵਰਤੀ ਜਾਂਦੀ ਹੈ। ਇਜ਼ਰਾਇਲੀ ਫੌਜ ਨੇ ਦੱਸਿਆ ਕਿ ਸੋਮਵਾਰ ਨੂੰ ਕੀਤੇ ਗਏ ਇੱਕ ਹਮਲੇ ਵਿੱਚ ਗੁਲਾਮਰੇਜ਼ਾ ਸੁਲੇਮਾਨੀ (Gholamreza Soleimani) ਮਾਰਿਆ ਗਿਆ ਹੈ।
ਇਜ਼ਰਾਇਲੀ ਫੌਜ ਨੇ ਆਪਣੇ ਬਿਆਨ ਵਿੱਚ ਕਿਹਾ ਕਿ “ਬਸੀਜ ਫੋਰਸਿਜ਼ ਇਰਾਨੀ ਅਤਿਵਾਦੀ ਸ਼ਾਸਨ ਦੇ ਹਥਿਆਰਬੰਦ ਤੰਤਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਰਾਨ ਵਿੱਚ ਅੰਦਰੂਨੀ ਵਿਰੋਧ ਪ੍ਰਦਰਸ਼ਨਾਂ ਦੌਰਾਨ, ਖਾਸ ਕਰਕੇ ਹਾਲ ਹੀ ਦੇ ਸਮੇਂ ਵਿੱਚ ਜਦੋਂ ਪ੍ਰਦਰਸ਼ਨ ਤੇਜ਼ ਹੋਏ, ਸੁਲੇਮਾਨੀ ਦੀ ਕਮਾਂਡ ਹੇਠ ਬਸੀਜ ਫੋਰਸਿਜ਼ ਨੇ ਦਮਨ ਦੀਆਂ ਮੁੱਖ ਕਾਰਵਾਈਆਂ ਦੀ ਅਗਵਾਈ ਕੀਤੀ।
ਉਨ੍ਹਾਂ ਨੇ ਨਾਗਰਿਕ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਗੰਭੀਰ ਹਿੰਸਾ, ਵੱਡੇ ਪੱਧਰ ‘ਤੇ ਗ੍ਰਿਫਤਾਰੀਆਂ ਅਤੇ ਤਾਕਤ ਦੀ ਵਰਤੋਂ ਕੀਤੀ। ਦੂਜੇ ਪਾਸੇ ਇਰਾਨ ਨੇ ਅਜੇ ਤੱਕ ਸੁਲੇਮਾਨੀ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ।






