US-Canada tariff: ਅਮੀਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ 20 ਬਿਲੀਅਨ ਅਮਰੀਕੀ ਡਾਲਰ ਦੀ ਕੀਮਤ ਦੇ ਕੈਨੇਡੀਅਨ ਦਰਾਮਦਾਂ ‘ਤੇ 50 ਫੀਸਦੀ ਅਮਰੀਕੀ ਟੈਰਿਫ ਨੂੰ ਮੁਲਤਵੀ ਕਰ ਰਹੇ ਹਨ ਕਿਉਂਕਿ ਪਾਬੰਦੀਆਂ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਆਖਰੀ ਸਮੇਂ ਵਿੱਚ ਸਮਝੌਤਾ ਹੋ ਗਿਆ ਹੈ।
ਇਹ ਐਲਾਨ, ਜੋ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੀਤਾ, ਹੋਰ ਗੱਲਬਾਤ ਲਈ ਸਮਾਂ ਦਿੰਦਾ ਹੈ ਅਤੇ ਇਤਿਹਾਸਕ ਸਹਿਯੋਗੀਆਂ ਵਿਚਕਾਰ ਪਹਿਲਾਂ ਹੀ ਤਣਾਅਪੂਰਨ ਸੰਬੰਧਾਂ ਵਿੱਚ ਫਿਲਹਾਲ ਇੱਕ ਹੋਰ ਤਣਾਅ ਨੂੰ ਟਾਲਦਾ ਹੈ।
ਟਰੰਪ ਨੇ 12:01 ਵਜੇ ਦੀ ਬੁੱਧਵਾਰ ਦੀ ਸਮਾਂ ਸੀਮਾ ਤੋਂ ਦੋ ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਟਰੂਥ ਸੋਸ਼ਲ ‘ਤੇ ਪੋਸਟ ਕੀਤਾ, “ਮੈਂ ਕੈਨੇਡਾ ਦੇ ਖ਼ਿਲਾਫ਼ 50 ਫੀਸਦੀ ਟੈਰਿਫ ਨੂੰ ਰੋਕ ਦਿੱਤਾ ਹੈ, ਜੋ ਕਿ ਕੱਲ੍ਹ ਸਵੇਰੇ ਤਿੰਨ ਦਿਨਾਂ ਦੀ ਮਿਆਦ ਲਈ ਲਾਗੂ ਹੋਣ ਵਾਲੇ ਸਨ, ਇਸ ਤੱਥ ਦੇ ਅਧਾਰ ‘ਤੇ ਕਿ ਕੈਨੇਡਾ ਅਤੇ ਯੂ.ਐੱਸ.ਏ., ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਦੇ ਅਧੀਨ, ਇੱਕ ਸੌਦਾ (ਡੀਲ) ਹੋ ਗਿਆ ਹੈ!”
ਟਰੰਪ ਦੇ ਦਰਾਮਦ ਟੈਰਿਫ ਕੈਨੇਡਾ ਵੱਲੋਂ ਹਰ ਸਾਲ ਸੰਯੁਕਤ ਰਾਜ ਨੂੰ ਭੇਜੀ ਜਾਣ ਵਾਲੀ ਸਮੱਗਰੀ ਦੇ ਲਗਪਗ 5 ਫੀਸਦੀ ਨੂੰ ਪ੍ਰਭਾਵਿਤ ਕਰਦੇ, ਜਿਸ ਵਿੱਚ ਹਾਕੀ ਸਟਿਕਸ ਤੋਂ ਲੈ ਕੇ ਜੀਭ ਨੂੰ ਦਬਾਉਣ ਵਾਲੇ ਯੰਤਰਾਂ (ਟੰਗ ਡਿਪਰੈਸਰਾਂ) ਤੱਕ ਦੇ ਉਤਪਾਦ ਸ਼ਾਮਲ ਹਨ।
ਪਰ ਆਰਥਿਕ ਪ੍ਰਭਾਵ ਨਾਲੋਂ ਰਾਜਨੀਤਿਕ ਪ੍ਰਭਾਵ ਵੱਡਾ ਹੋਣ ਦੀ ਸੰਭਾਵਨਾ ਸੀ। ਕੈਨੇਡਾ ਨੇ ਆਪਣੇ ਖੁਦ ਦੇ ਟੈਰਿਫਾਂ ਨਾਲ ਕਿਸੇ ਵੀ ਨਵੇਂ ਟੈਰਿਫ ਦਾ ਜਵਾਬ ਦੇਣ ਦੀ ਧਮਕੀ ਦਿੱਤੀ ਸੀ, ਜਿਸ ਨਾਲ ਉਨ੍ਹਾਂ ਦੇਸ਼ਾਂ ਵਿਚਕਾਰ ਵਪਾਰਕ ਲੜਾਈ ਵਿਗੜ ਜਾਂਦੀ ਹੈ। ਦੋਹਾਂ ਦੇਸ਼ਾਂ ਨੇ ਪਿਛਲੇ ਸਾਲ ਇੱਕ ਦੂਜੇ ਨੂੰ 880 ਬਿਲੀਅਨ ਅਮਰੀਕੀ ਡਾਲਰ ਦੀਆਂ ਵਸਤੂਆਂ ਅਤੇ ਸੇਵਾਵਾਂ ਵੇਚੀਆਂ ਸਨ।






