ਹਿਮਾਚਲ ਪ੍ਰਦੇਸ਼ ਵਿੱਚ ਮੌਜੂਦਾ ਮੌਨਸੂਨ ਸੀਜ਼ਨ ਦੌਰਾਨ ਭਾਰੀ ਮੀਂਹ ਕਾਰਨ ਨੁਕਸਾਨੀਆਂ ਗਈਆਂ 51 ਸੜਕਾਂ ਅਜੇ ਵੀ ਬੰਦ ਪਈਆਂ ਹਨ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (SEOC) ਮੁਤਾਬਕ, ਕੁੱਲ ਬੰਦ ਸੜਕਾਂ ਵਿੱਚੋਂ ਮੰਡੀ ਵਿੱਚ 24, ਕਾਂਗੜਾ ਵਿੱਚ 10, ਕੁੱਲੂ ਵਿੱਚ 9, ਊਨਾ ਵਿੱਚ 3, ਸਿਰਮੌਰ ਅਤੇ ਲਾਹੌਲ-ਸਪਿਤੀ ਵਿੱਚ 2-2 ਅਤੇ ਸ਼ਿਮਲਾ ਵਿੱਚ ਇੱਕ ਸੜਕ ਬੰਦ ਹੈ।
ਇਸ ਦੌਰਾਨ, 22 ਸਤੰਬਰ ਤੱਕ ਸੂਬੇ ਭਰ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਜਾਰੀ ਰਹਿਣ ਦੀ ਬਹੁਤ ਸੰਭਾਵਨਾ ਹੈ। ਹਾਲਾਂਕਿ, ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਰਹੇਗਾ ਕਿਉਂਕਿ ਅਗਲੇ ਕੁਝ ਦਿਨਾਂ ਵਿੱਚ ਇਨ੍ਹਾਂ ਵਿੱਚ ਕੋਈ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈ।
ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ, ਧਰਮਸ਼ਾਲਾ ਵਿੱਚ 28 ਡਿਗਰੀ ਸੈਲਸੀਅਸ, ਮਨਾਲੀ ਵਿੱਚ 24.5 ਡਿਗਰੀ ਸੈਲਸੀਅਸ, ਸੋਲਨ ਵਿੱਚ 28 ਡਿਗਰੀ ਸੈਲਸੀਅਸ, ਕਾਂਗੜਾ ਵਿੱਚ 30.9 ਡਿਗਰੀ ਸੈਲਸੀਅਸ, ਊਨਾ ਵਿੱਚ 32.4 ਡਿਗਰੀ ਸੈਲਸੀਅਸ, ਸੁੰਦਰਨਗਰ ਵਿੱਚ 31.5 ਡਿਗਰੀ ਸੈਲਸੀਅਸ, ਭੁੰਤਰ ਵਿੱਚ 31.6 ਡਿਗਰੀ ਸੈਲਸੀਅਸ, ਬਿਲਾਸਪੁਰ ਵਿੱਚ 32 ਡਿਗਰੀ ਸੈਲਸੀਅਸ, ਕੇਲੋਂਗ ਵਿੱਚ 22.5 ਡਿਗਰੀ ਸੈਲਸੀਅਸ, ਕੁਫ਼ਰੀ ਵਿੱਚ 18.7 ਡਿਗਰੀ ਸੈਲਸੀਅਸ, ਨਾਹਨ ਵਿੱਚ 28.9 ਡਿਗਰੀ ਸੈਲਸੀਅਸ ਅਤੇ ਚੰਬਾ ਵਿੱਚ 29.6 ਡਿਗਰੀ ਸੈਲਸੀਅਸ ਰਿਹਾ।
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 33.2 ਡਿਗਰੀ ਸੈਲਸੀਅਸ ਮੰਡੀ ‘ਚ ਰਿਕਾਰਡ ਹੋਇਆ, ਜਦਕਿ ਸਭ ਤੋਂ ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ ਰਿਹਾ, ਜੋ ਲਾਹੌਲ ਅਤੇ ਸਪਿਤੀ ਦੇ ਕੁਕੁਮਸੇਰੀ ਵਿੱਚ ਦਰਜ ਕੀਤਾ ਗਿਆ।






