ਫਰੀਦਕੋਟ 25 ਫਰਵਰੀ – ਰੂਸ ਯੂਕਰੇਨ ਦੀ ਲੜਾਈ ਦੌਰਾਨ ਭਾਰਤ ਨੂੰ ਵੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਸੀ ਰਾਸ਼ਟਪਤੀ ਦੇ ਜੰਗ ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ਚ ਗਿਰਾਵਟ ਦੇਖਣ ਨੂੰ ਮਿਲੀ। ਕਾਫੀ ਸ਼ੇਅਰ ਰੈੱਡ ਸਿਗਨਲ ਚ ਦੇਖਣ ਨੂੰ ਵੀ ਮਿਲੇ। ਸ਼ੇਅਰ ਮਾਰਕਿਟ ਦੇ ਨਿਵੇਸ਼ਕਾਂ ਦਾ 10 ਲੱਖ ਕਰੋੜ ਰੁਪਏ ਤੋਂ ਜਿਆਦਾ ਡੁੱਬ ਗਏ ਹਨ। 2014 ਤੋਂ ਬਾਅਦ ਕਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਦੇ ਪਾਰ ਚਲਾ ਗਿਆ ਅਤੇ ਕੀਮਤ ਹੋਰ ਵੀ ਵਧ ਸਕਦੀ ਹੈ। ਜੇਕਰ ਲੜਾਈ ਵਧੀ ਤਾਂ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ 15,20 ਰੁਪਏ ਪ੍ਰਤੀ ਲੀਟਰ ਤਕ ਵਧ ਸਕਦੀਆ ਹਨ। ਜਿਸ ਕਾਰਨ ਟਰਾਂਸਪੋਰਟ ਦਾ ਖਰਚਾ ਵਧੇਗਾ ਅਤੇ ਖਾਣ ਪੀਣ, ਜਰੂਰੀ ਵਸਤੂਆਂ ਦੀਆਂ ਕੀਮਤਾਂ ਵਧ ਸਕਦੀਆ ਹਨ।
ਭਾਰਤ ਦਾ ਸਬੰਧ ਰੂਸ,ਯੂਕਰੇਨ ਅਤੇ ਨਾਟੋ ਦੇਸ਼ਾਂ ਨਾਲ ਬਹੁਤ ਵਧੀਆ ਹੈ, ਭਾਰਤ ਹਥਿਆਰ ਅਜੇ ਵੀ ਰੂਸ ਤੋਂ ਮੰਗਵਾਉਂਦਾ ਹੈ ਅਤੇ ਭਾਰਤ ਦਾ ਰੂਸ ਨਾਲ 9.31 ਅਰਬ ਡਾਲਰ ਦਾ ਵਪਾਰ ਹੈ। ਇਸਤੋਂ ਇਲਾਵਾ ਰੂਸ ਤੇ ਸਾਰੀ ਦੁਨੀਆ ਆਰਥਿਕ ਪਾਬੰਦੀਆਂ ਲਗਾ ਰਹੀਆਂ ਹਨ ਜਿਸਦਾ ਸਿੱਧਾ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸਤੋਂ ਇਲਾਵਾ ਅੱਜ ਸੋਨੇ ਦਾ ਮੂਲ ਵੀ 1400 ਰੁਪਏ ਪ੍ਰਤੀ 10 ਗ੍ਰਾਮ ਤਕ ਵਧਿਆ ਜਿਸ ਕਾਰਨ ਸਿੱਧਾ ਮਹਿੰਗਾਈ ਦਾ ਅਸਰ ਸਿੱਧਾ ਦੇਖਣ ਨੂੰ ਮਿਲਿਆ ਹੈ। ਇਸਦੇ ਨਾਲ ਹੀ ਜੇਕਰ ਵਿਸ਼ਵ ਯੁੱਧ ਵਰਗੇ ਹਲਾਤ ਬਣਦੇ ਹਨ ਤਾਂ ਸਾਨੂੰ ਚੀਨ ਤੋਂ ਵੀ ਡਰਨ ਦੀ ਲੋੜ ਹੈ ਕਿਉਂਕਿ ਸਾਡਾ ਚੀਨ ਨਾਲ ਵਪਾਰ ਬਹੁਤ ਵਧ ਚੁੱਕਾ ਹੈ। ਜਿਸ ਕਾਰਨ ਮਹਿੰਗਾਈ ਦੀ ਮਾਰ ਆਮ ਆਦਮੀ ਤੇ ਸਿੱਧਾ ਅਸਰ ਪਵੇਗਾ।






