ਪਟਿਆਲਾ, 2 ਮਾਰਚ- ਵਿਨਫੋਰਡ ਵਰਲਡ ਸਕੂਲ, ਬੁਲੋਵਾਲ ਵਿਖੇ ਵਿਸ਼ਵ ਨਾਗਰਿਕ ਸੁਰੱਖਿਆ ਦਿਵਸ- 2022 ਮੌਕੇ ਜਾਗਰੂਕਤਾ ਕੈਂਪ, ਲਗਾਇਆ ਗਿਆ । ਇਸ ਮੌਕੇ ਸਿਵਲ ਡਿਫੈਂਸ ਦੇ ਪੋਸਟ ਵਾਰਡਨ ਤੇ ਜ਼ੋਨ-4-ਸਲੂਸ਼ਨ, ਨਵੀ ਦਿੱਲੀ ਦੇ ਪੰਜਾਬ ਅੰਬੈਸਡਰ ਹਰਬਖਸ਼ ਸਿੰਘ, ਸੈਕਟਰ ਵਾਰਡਨ ਹਰਪ੍ਰੀਤ ਸਿੰਘ, ਡਾਇਰੈਕਟਰ ਵਿਕਰਮਜੀਤ ਸਿੰਘ ਬਾਠ, ਪ੍ਰਿੰਸੀਪਲ ਦਿਵਿਆ ਗੌਤਮ, ਅਧਿਆਪਕਾ ਗੁਰਪ੍ਰੀਤ ਕੌਰ, ਕਿਰਨਦੀਪ ਕੌਰ ਤੇ ਵਿਦਿਆਰਥੀ ਮੋਜੂਦ ਸਨ ।
ਇਸ ਮੌਕੇ ਸੰਬੋਧਨ ਕਰਦਿਆਂ ਸz ਹਰਬਖਸ਼ ਸਿੰਘ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ, ਬਚਾਓ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਸਾਵਧਾਨੀ ਨਾਲ ਦੁਰਘਟਨਾਵਾਂ ਰੋਕੀਆਂ ਜਾ ਸਕਣ ਅਤੇ ਸੰਕਟ ਮੌਕੇ ਪੀੜਤਾਂ ਦੀ ਜਿੰਦਗੀ ਬਚਾਉਣ ਹਿਤ ਸਹਾਇਤਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਕਿਸੇ ਵੀ ਸੰਕਟ ਜਾਂ ਅਣ-ਸੁਖਾਵੀਂ ਘਟਨਾ ਵਾਪਰਣ ਤੇ ਐਮਰਜੈਂਸੀ ਸਹਾਇਤਾ ਨੰਬਰ 112 ਤੁਰੰਤ ਪੂਰੀ ਜਾਣਕਾਰੀ ਅਤੇ ਘਟਨਾ ਵਾਲੀ ਜਗ੍ਹਾ ਦੀ ਜਾਣਕਾਰੀ ਦਿੱਤੀ ਜਾਵੇ। ਇਸ ਨੰਬਰ ਤੇ ਪੁਲੀਸ – ਅੱਗ ਬੁਝਾਊ -ਐਬੂਲੈਂਸ ਜਾਂ ਕੋਈ ਵੀ ਵਿਅਕਤੀ ਕਿਸੇ ਵੀ ਮੁਸੀਬਤ ਸਮੇਂ ਮਦਦ ਲਈ ਸੰਪਰਕ ਕਰ ਸਕਦਾ ਹੈ। ਜੇਕਰ ਮੋਬਾਇਲ ਵਿੱਚ ਬਕਾਇਆ ਰਾਸ਼ੀ ਨਹੀ ਹੈ ਤਾਂ ਵੀ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਿਵਿਆ ਗੌਤਮ ਨੇ ਕਿਹਾ ਕਿ ਉਨਾਂ ਦੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਸਿਵਲ ਡਿਫੈਂਸ ਟ੍ਰੇਨਿੰਗ ਕਰਵਾਈ ਜਾਵੇਗੀ ਤਾਂ ਜੋ ਨੌਜਵਾਨ ਜੰਗਾਂ, ਮਹਾਮਾਰੀਆਂ, ਆਫਤਾਵਾਂ ਸਮਂੇ ਆਪਣੀ ਸੁਰੱਖਿਆ ਅਤੇ ਪੀੜ੍ਹਤਾਂ ਦੀ ਮਦਦ ਲਈ ਯਤਨਸ਼ੀਲ ਬਣ ਸਕਣ।






