ਫਰੀਦਕੋਟ 7 ਮਾਰਚ 2022 – ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦਾ ਅੱਜ 12 ਵਾਂ ਦਿਨ ਹੈ ਰੂਸ ਵੱਲੋਂ ਯੂਕਰੇਨ ਵਿੱਚ ਪੂਰਾ ਹੜਕੰਪ ਮਚਾਇਆ ਹੋਇਆ ਹੈ । ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਤੇ ਕਬਜ਼ੇ ਦੀ ਕੋਸ਼ਿਸ਼ ਲਗਤਾਰ ਜਾਰੀ ਹੈ ।ਛਕਈ ਸ਼ਹਿਰਾਂ ਵਿੱਚ ਤਾਂ ਰੂਸੀ ਸੈਨਾ ਕਬਜ਼ਾ ਕਰਨ ਵਿੱਚ ਸਫਲ ਵੀ ਹੋ ਗਈ।
ਅੱਜ ਰੂਸ ਅਤੇ ਯੂਕਰੇਨ ਵਿਚਕਾਰ ਤੀਜੇ ਦੌਰ ਦੀ ਗੱਲਬਾਤ ਹੋਵੇਗੀ। ਯੁੱਧ ਨੂੰ ਰੋਕਣ ਲਈ ਯੂਕਰੇਨ ਦੇ ਰਾਸ਼ਟਰਪਤੀ ਜੈਲੇਸੇਕੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅੱਜ ਗੱਲਬਾਤ ਕਰ ਸਕਦੇ ਹਨ।
ਰੂਸ ਵੀ ਇਸ ਗੱਲ ਤੇ ਅੜਿਆ ਹੋਇਆ ਜਦੋਂ ਤੱਕ ਯੂਕਰੇਨ ਸਰੰਡਰ ਨਹੀ ਕਰ ਦਿੰਦਾ ਉਦੋਂ ਤੱਕ ਯੁੱਧ ਨਹੀ ਰੋਕ ਸਕਦੇ। ਯੂਕਰੇਨ ਦੇ ਸ਼ਹਿਰ ਵਿਨਿਸ਼ਿਯਾ ਤੇ ਰੂਸ ਨੇ ਕੁਜ ਮਿਸਾਇਲ ਨਾਲ ਹਮਲਾ ਕੀਤਾ ਹੈ। ਯੂਕਰੇਨ ਤੋ ਭਾਰਤੀ ਦੂਤਾਵਾਸ ਦੇ ਬਿਆਨ ਮੁਤਾਬਿਕ ਸੁਮੀ ਅਤੇ ਯੂਕਰੇਨ ਦੇ ਪੋਲਟਾਵਾ ਸ਼ਹਿਰ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਟੀਮਾਂ ਤੈਨਾਤ ਕਰ ਦਿੱਤੀਆਂ ਹਨ। ਵਿਦਿਆਰਥੀਆਂ ਨੂੰ ਪੋਲਟਾਵਾ ਦੇ ਰਸਤੇ ਪੱਛਮੀ ਬਾਰਡਰ ਤੱਕ ਪਹੁੰਚਾਇਆ ਜਾਵੇਗਾ।






