ਖੰਨਾ, 15 ਮਾਰਚ 2022 – ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਸਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਜਿਸ ਨਾਲ ਸਮੂਹ ਖੇਡ ਜਗਤ ਅੰਦਰ ਸੋਗ ਦੀ ਲਹਿਰ ਹੈ ਅਤੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਜਾ ਰਹੀ ਹੈ। ਖੰਨਾ ਦੇ ਰਹਿਣ ਵਾਲੇ ਪ੍ਰਸਿੱਧ ਸੁੱਖਾ ਬਾਉਂਸਰ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਹੁਣ ਕੋਈ ਵੀ ਮਾਂ ਆਪਣੇ ਪੁੱਤ ਨੂੰ ਮਰਨ ਲਈ ਕਬੱਡੀ ਦੇ ਮੈਦਾਨ ਚ ਨਹੀਂ ਭੇਜੇਗੀ। ਹੁਣ ਪੰਜਾਬ ਅੰਦਰੋਂ ਕਬੱਡੀ ਖਤਮ ਹੋ ਜਾਵੇਗੀ।
ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਗਰੋਂ ਪੰਜਾਬ ਅੰਦਰ ਸੋਗ ਦੀ ਲਹਿਰ ਹੈ। ਖਿਡਾਰੀਆਂ ਦੇ ਨਾਲ ਨਾਲ ਸਿਆਸਤਦਾਨ ਅਤੇ ਹੋਰ ਵੀ ਸੰਸਥਾਵਾਂ ਦੇ ਨੁਮਾਇੰਦੇ ਇਸ ਘਟਨਾ ਦੀ ਸਖਤ ਨਿੰਦਾ ਕਰ ਰਹੇ ਹਨ। ਉਥੇ ਹੀ ਸੰਦੀਪ ਨੰਗਲ ਤੇ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦੇ ਹਿਰਦੇ ਵੀ ਇਸ ਘਟਨਾ ਨਾਲ ਵਲੂੰਧਰੇ ਗਏ। ਸੁੱਖਾ ਬਾਉਂਸਰ ਨੇ ਇਸਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਮਾੜੀ ਘਟਨਾ ਹੋਈ ਹੈ। ਇਸ ਨਾਲ ਹੁਣ ਪੰਜਾਬ ਵਿੱਚੋਂ ਕਬੱਡੀ ਖਤਮ ਹੋ ਜਾਵੇਗੀ। ਕੋਈ ਵੀ ਮਾਂ ਆਪਣੇ ਪੁੱਤ ਨੂੰ ਮਰਨ ਖਾਤਰ ਕਬੱਡੀ ਦੇ ਮੈਦਾਨ ਚ ਨਹੀਂ ਭੇਜੇਗੀ।






