ਫ਼ਰੀਦਕੋਟ, 04 ਅਪ੍ਰੈੱਲ 2022: ਅਰੋੜਾ ਮਹਾਂ ਸਭਾ ਫਰੀਦਕੋਟ ਦਾ ਇਕ ਵਫਦ ਪ੍ਰਧਾਨ ਰਮੇਸ਼ ਗੇਰਾ ਦੀ ਪ੍ਰਧਾਨਗੀ ਹੇਠ ਹਲਕੇ ਦੇ ਨਵੇਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਜੀ ਨੂੰ ਮੁਬਾਰਕਾਂ ਦੇਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਗਿਆਨੀ ਜ਼ੈਲ ਸਿੰਘ ਅਵੈਨਿਊ ਵਿਖੇ ਪਹੁੰਚੇ | ਇਸ ਮੌਕੇ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਗੁਲਾਬ ਦੇ ਫੁੱਲਾਂ ਦੀਆਂ ਲੜੀਆਂ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ ਗਈ | ਅਰੋੜਾ ਮਹਾ ਸਭਾ ਦੇ ਸਕੱਤਰ ਦਰਸ਼ਨ ਲਾਲ ਚੁੱਘ ਨੇ ਸਾਰੇ ਮੈਂਬਰਾਂ ਦੀ ਜਾਣ-ਪਹਿਚਾਣ ਕਾਰਵਾਈ | ਉਨ੍ਹਾ ਅਰੋੜਾ ਬਰਾਦਰੀ ਲਈ ਧਰਮਸ਼ਾਲਾ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ | ਪ੍ਰਧਾਨ ਰਮੇਸ਼ ਗੇਰਾ ਅਤੇ ਉਪ ਪ੍ਰਧਾਨ ਬਲਦੇਵ ਤੇਰੀਆ ਵਲੋਂ ਵਿਸ਼ਵਾਸ ਦਿਤਾ ਕਿ ਅਰੋੜਾ ਮਹਾਂ ਸਭਾ ਆਪ ਵੱਲੋਂ ਕੀਤੇ ਜਾਣ ਵਾਲੇ ਸਮਾਜ ਭਲਾਈ ਰਹੇ ਕਾਰਜਾਂ ‘ਚ ਹਮੇਸ਼ਾ ਪੂਰਨ ਸਹਿਯੋਗ ਦੇਵੇਗੀ | ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸਾਹਿਬ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ | ਉਨ੍ਹਾਂ ਕਿਹਾ ਧਰਮਸ਼ਾਲਾ ਲਈ ਜਲਦੀ ਹੀ ਉਚਿਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਤੇ ਰਾਕੇਸ਼ ਕਟਾਰੀਆ, ਸੰਦੀਪ ਮੌਂਗਾ, ਸੁਮਨ ਮੌਂਗਾ, ਐਡਵੋਕੇਟ ਜਗਦੇਵ ਤੇਰੀਆ, ਪ੍ਰੇਮ ਗਾਂਧੀ, ਰਾਜਨ ਨਾਗਪਾਲ, ਚਿਮਨ ਗੇਰਾ, ਐਡਵੋਕੇਟ ਹਿਮਾਂਸ਼ੂ ਗੇਰਾ, ਗੋਗਾ ਪ੍ਰਧਾਨ, ਬਲਵੰਤ ਗੱਖੜ, ਪਿ੍ੰਸ ਸੇਠੀ ਸਮੇਤ ਮੈਂਬਰ ਹਾਜ਼ਰ ਸਨ |






