ਰੂਪਨਗਰ, 19 ਅਪ੍ਰੈਲ 2022- ਵੇਅਰਹਾਊਸ ਦੇ ਐਮਡੀ ਭੁਪਿੰਦਰ ਸਿੰਘ ਰਾਏ ਨੇ ਮੰਗਲਵਾਰ ਨੂੰ ਅਨਾਜ ਮੰਡੀ ਰੂਪਨਗਰ ਅਤੇ ਭਾਗੋਮਾਜਰਾ ਦਾ ਦੌਰਾ ਕੀਤਾ। ਇਸ ਦੌਰਾਨ ਵੇਅਰਹਾਊਸ ਦੇ ਐਮਡੀ ਭੁਪਿੰਦਰ ਸਿੰਘ ਰਾਏ ਨੇ ਮੰਡੀਆਂ ਵਿਚ ਕਣਕ ਦੀ ਖਰੀਦ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਕਣਕ ਦੀ ਖਰੀਦ ਤੇ ਲਿਫਟਿੰਗ ਦੇ ਬਾਰੇ ਮੰਡੀ ਅਧਿਕਾਰੀਆਂ ਤੋਂ ਜਾਣਕਾਰੀ ਲਈ ਅਤੇ ਮੰਡੀ ਵਿਚ ਕੀਤੇ ਪ੍ਰਬੰਧਾਂ ਤੇ ਤਸੱਲੀ ਪ੍ਗਟ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇ ਅਤੇ ਕਣਕ ਦੀ ਖਰੀਦ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਕੀਤੀ ਜਾਵੇ। ਜਿਸ ਨਾਲ ਕੋਈ ਵੀ ਕਿਸਾਨ ਬਿਨਾਂ ਪਰੇਸ਼ਾਨੀ ਤੋਂ ਕਣਕ ਮੰਡੀ ਵਿਚ ਲੈ ਕੇ ਆਵੇ ਅਤੇ ਸਮੇਂ ਅਨੁਸਾਰ ਕਣਕ ਦੀ ਬੋਲੀ ਹੋਵੇ।
ਇਸ ਮੌਕੇ ਜਿਲ੍ਹਾ ਆੜ੍ਹਤੀ ਐਸੋਸੀਏਸ਼ਨ ਰੂਪਨਗਰ ਦੇ ਪ੍ਧਾਨ ਅਵਤਾਰ ਸਿੰਘ ਹਵੇਲੀ, ਆਡ਼ਤੀ ਨਿਰਮਲ ਸਿੰਘ ਨਿੰਮਾ, ਸਮਾਜਸੇਵੀ ਤੇ ਇਲਾਕਾ ਘਾਡ਼ ਕਲੱਬ ਦੇ ਪ੍ਧਾਨ ਸੁਖਵਿੰਦਰ ਸਿੰਘ ਗਿੱਲ ਨੇ ਵੇਅਰਹਾਊਸ ਦੇ ਐਮਡੀ ਭੁਪਿੰਦਰ ਸਿੰਘ ਰਾਏ ਦਾ ਰੂਪਨਗਰ ਮੰਡੀ ਪਹੁੰਚਣ ਤੇ ਸਵਾਗਤ ਕੀਤਾ। ਇਸ ਮੌਕੇ ਡੀਐਫਐਸੀ ਸਤਵੀਰ ਸਿੰਘ ਮਾਵੀ, ਜਿਲਾ ਮੰਡੀ ਅਫਸਰ ਨਿਰਮਲ ਸਿੰਘ ਪੁਹਾਲ ਵੀ ਮੌਜੂਦ ਸਨ।






