ਸ਼ੇਰਪੁਰ ਤੋਂ ਅਲਾਲ ’ਤੇ ਸ਼ਾਮ ਸਮੇਂ ਵਾਪਰੇ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਕੇ ’ਤੇ ਮੌਤ ਤੇ ਜ਼ਖਮੀ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਕਾਰਜੋਤ ਸਿੰਘ ਵਾਸੀ ਕਾਲਾਬੂਲਾ ਤੇ ਰਾਜਦੀਪ ਸਿੰਘ ਰਾਜੂ ਵਾਸੀ ਕਾਲਾਬੂਲਾ ਆਪਣੇ ਮੋਟਰ ਸਾਈਕਲ ’ਤੇ ਪਿੰਡ ਕਾਲਾਬੂਲਾ ਤੋਂ ਸ਼ੇਰਪੁਰ ਨੂੰ ਆ ਰਹੇ ਸਨ। ਸ਼ੇਰਪੁਰ ਤੋਂ ਕਾਲਾਬੂਲਾ-ਬਾਜਵਾ ਵੱਲ ਨੂੰ ਜਾ ਰਹੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਰਾਜਦੀਪ ਸਿੰਘ ਰਾਜੂ ਦੀ ਮੌਤ ਹੋ ਗਈ ਤੇ ਬਲਕਾਰਜੋਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਲਈ ਸਰਕਾਰੀ ਹਸਪਤਾਲ ਸੇਰਪੁਰ ਵਿਖੇ ਲਿਆਂਦਾ ਗਿਆ ਪਰ ਉਸ ਦੀ ਹਾਲਤ ਠੀਕ ਨਾ ਹੋਣ ਕਰ ਕੇ ਉਸ ਨੂੰ ਸੰਗਰੂਰ ਲਈ ਰੈਫਰ ਕਰ ਦਿੱਤਾ ਗਿਆ। ਘਟਨਾ ਸਥਾਨ ’ਤੇ ਪੁੱਜੇ ਇੰਸਪੈਕਟਰ ਅਮਰੀਕ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਰੱਖਵਾ ਦਿੱਤਾ ਗਿਆ ਹੈ। ਮਰਹੂਮ ਰਾਜੂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।






