ਜਾਅਲੀ ਆਧਾਰ ਕਾਰਡ ਬਣਵਾ ਕੇ 58 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ ’ਤੇ ਥਾਣਾ ਘਨੌਰ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਅੰਬਾਲਾ ਵਾਸੀ ਰਣਜੀਤ ਕੌਰ ਨੇ ਤਿੰਨ ਜਣਿਆਂ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਸ਼ਿਕਾਇਤਕਰਤਾ ਰਣਜੀਤ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਜ਼ਮੀਨ ਖ਼ਰੀਦੀ ਸੀ ਤੇ ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਉਸ ਦੇ ਨਾਂ ਹੋ ਗਈ। ਇਸ ਮਗਰੋਂ ਹਰਿੰਦਰ ਸਿੰਘ ਪੁੱਤਰ ਜੁਝਾਰ ਸਿੰਘ ਵਾਸੀ ਮਕਾਨ ਨੰਬਰ 182 ਗਲੀ ਨੰਬਰ 3, ਦਸਮੇਸ਼ ਨਗਰ ਜ਼ੀਰਕਪੁਰ, ਸੁਸ਼ੀਲ ਕੁਮਾਰ ਪੁੱਤਰ ਰਾਮ ਰਤਨ ਵਾਸੀ ਜਮੀਤਗੜ੍ਹ ਥਾਣਾ ਘਨੌਰ ਨੇ ਰਣਜੀਤ ਕੌਰ ਦਾ ਫ਼ਰਜ਼ੀ ਆਧਾਰ ਕਾਰਡ ਲਗਾ ਕੇ ਜ਼ਮੀਨ 58 ਲੱਖ 50 ਹਜ਼ਾਰ ਰੁਪਏ ਵਿਚ ਵੇਚ ਦਿੱਤੀ। ਥਾਣਾ ਘਨੌਰ ਦੀ ਪੁਲਿਸ ਨੇ ਹਰਿੰਦਰ ਸਿੰਘ ਪੁੱਤਰ ਜੁਝਾਰ ਸਿੰਘ ਵਾਸੀ ਜ਼ੀਰਕਪੁਰ ਤੇ ਸੁਸ਼ੀਲ ਕੁਮਾਰ ਪੁੱਤਰ ਰਾਮ ਰਤਨ ਵਾਸੀ ਜਮੀਤਗੜ੍ਹ ’ਤੇ ਕੇਸ ਦਰਜ ਕੀਤਾ ਹੈ।






