ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਸਰਵ ਧਰਮੀ ਵਫ਼ਦ ‘ਚ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲੇ ਵੀ ਸੰਸਦ ਪੁੱਜੇ।
ਉਨ੍ਹਾਂ ਨਵੀਂ ਸੰਸਦ ਵਿਖੇ ਧਾਰਮਿਕ ਆਗੂਆਂ ਨਾਲ ਵਿਜਟਰ ਗੈਲਰੀ ਤੋਂ ਕਾਰਵਾਈ ਵੀ ਦੇਖੀ। ਦਿੱਲੀ ਤੋਂ ਗੁਰਦੁਆਰਾ ਨਾਨਕਸਰ ਪਰਤੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਦੱਸਿਆ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਸੰਸਦ ਪੁੱਜੇ ਸਨ। ਉਨਾਂ੍ਹ ਨਾਲ ਦੇਸ਼ ਦੇ 22 ਹੋਰ ਧਾਰਮਿਕ ਗੁਰੂ ਵੀ ਨਾਲ ਸਨ। ਉਨਾਂ੍ਹ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਬਹੁਤ ਹੀ ਖੁਸ਼ਗਵਾਰ ਮਾਹੌਲ ਵਿਚ ਗੱਲਬਾਤ ਹੋਈ। ਜਿਸ ਵਿਚ ਉਨਾਂ੍ਹ ਵਿਸ਼ਵ ਧਰਮ ਸ਼ਾਂਤੀ ਸੇਵਾ ਮਿਸ਼ਨ ਦੇ ਉਦੇਸ਼ ਤੋਂ ਵੀ ਜਾਣੂ ਕਰਵਾਇਆ।
ਉਨ੍ਹਾਂ ਦੱਸਿਆ ਉਹ ਇਸ ਸੰਸਥਾ ਦੇ ਮੁਖੀ ਹਨ ਜਿਸ ‘ਚ ਦੇਸ਼ ਦੇ ਸਾਰੇ ਧਰਮਾਂ ਦੇ ਧਰਮ ਗੁਰੂ ਮੈਂਬਰ ਤੇ ਅਹੁਦੇਦਾਰ ਹਨ। ਇਸ ਸੰਸਥਾ ਦਾ ਮੁੱਖ ਉਦੇਸ਼ ਦੇਸ਼ ‘ਚ ਆਪਸੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਬਹਾਲ ਕਰਨਾ ਹੈ। ਉਨ੍ਹਾਂ ਦੱਸਿਆ ਇਸ ਮਿਸ਼ਨ ਦੇ ਕੰਮਾਂ ਨੂੰ ਜਾਣ ਕੇ ਪ੍ਰਧਾਨ ਮੰਤਰੀ ਨੇ ਸ਼ਲਾਘਾ ਵੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਨਾਨਕਸਰ ਆਉਣ ਦਾ ਸੱਦਾ ਵੀ ਦਿੱਤਾ।






