ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਅੱਜ ਜ਼ੋਨ ਪ੍ਰਧਾਨ ਮੁਖ਼ਤਾਰ ਸਿੰਘ ਬਿਹਾਰੀਪੁਰ, ਸਕੱਤਰ ਸਤਨਾਮ ਸਿੰਘ ਖੋਜਕੀਪੁਰ, ਖਜ਼ਾਨਚੀ ਸਾਹਿਬ ਸਿੰਘ ਨਰੋਤਮਪੁਰ ਅਤੇ ਪ੍ਰਰੈੱਸ ਸਕੱਤਰ ਹਰਜਿੰਦਰ ਸਿੰਘ ਘੱਗੇ ਦੀ ਅਗਵਾਈ ਹੇਠ ਪਿੰਡ ਪਿੰਡ ਟਰੈਕਟਰ ਮਾਰਚ ਕੱਿਢਆ ਗਿਆ। ਪ੍ਰਰੈੱਸ ਸਕੱਤਰ ਹਰਜਿੰਦਰ ਸਿੰਘ ਘੱਗੇ ਤੇ ਕਿਸਾਨ ਆਗੂਆਂ ਮੁਖਤਾਰ ਸਿੰਘ ਬਿਹਾਰੀਪੁਰ ਅਤੇ ਸਕੱਤਰ ਸਤਨਾਮ ਸਿੰਘ ਖੋਜਕੀਪੁਰ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ 13 ਫ਼ਰਵਰੀ ਨੂੰ ਦਿੱਲੀ ਵਿਖੇ ਸੈਂਟਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਦੂਸਰਾ ਮੋਰਚਾ ਲੱਗ ਰਿਹਾ ਹੈ ਕਿਉਂਕਿ ਉਹ ਸਮੇ ਦੀ ਜ਼ਰੂਰਤ ਬਣ ਚੁੱਕਾ ਹੈ। ਸਰਕਾਰ ਵੱਲੋਂ ਛੋਟੇ ਵਪਾਰੀਆਂ, ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ, ਛੋਟੇ ਟਰਾਂਸਪੋਰਟਰਾਂ ਦਾ ਕਾਰੋਬਾਰ ਖਤਮ ਕਰਨ ਲਈ ਨਿੱਤ ਨਵੇਂ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ। ਆਮ ਲੋਕਾਂ ਦੀ ਜ਼ਿੰਦਗੀ ਬਦ ਤੋਂ ਬੱਦਤਰ ਹੁੰਦੀ ਜਾ ਰਹੀ ਹੈ ਤੇ ਹੁਣ ਵਾਰੀ ਸਰਕਾਰੀ ਮੁਲਾਜ਼ਮਾਂ ਦੀ ਹੈ।
ਇਸ ਦਾ ਖਮਿਆਜ਼ਾ ਸਮੁੱਚੇ ਟਰੱਕ ਡਰਾਈਵਰਾਂ ਸਮੇਤ ਸਭ ਨੂੰ ਭੁਗਤਣਾ ਪਵੇਗਾ। ਇਨਾਂ੍ਹ ਸਾਰੇ ਮਸਲਿਆਂ ਪ੍ਰਤੀ ਦਿੱਲੀ ਅੰਦੋਲਨ ਵਾਸਤੇ 11 ਫ਼ਰਵਰੀ ਨੂੰ ਵੱਡੇ ਕਾਫਲਿਆਂ ਦੇ ਰੂਪ ਵਿੱਚ ਕੂਚ ਕੀਤਾ ਜਾਵੇਗਾ। ਆਗੂਆਂ ਨੇ ਦਿੱਲੀ ਅੰਦੋਲਨ ਦੀ ਅਹਿਮੀਅਤ ਅਤੇ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿਚ ਕਿਸਾਨ ਮਜ਼ਦੂਰ ਸੰਘਰਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਬਲਜਿੰਦਰ ਸਿੰਘ ਆਲਮਪੁਰ, ਪਰਮਜੀਤ ਸਿੰਘ ਬਾਠ ਦਾਰਾਪੁਰ, ਪ੍ਰਭਜੋਤ ਸਿੰਘ ਜਲਾਲਾਬਾਦ, ਗੁਰਪਾਲ ਸਿੰਘ ਜਲਾਲਾਬਾਦ, ਅਮਨਦੀਪ ਸਿੰਘ ਭਲੋਜਲਾ, ਲਵਜੀਤ ਸਿੰਘ ਖੋਜਕੀਪੁਰ, ਬਲਜੀਤ ਸਿੰਘ ਘੱਗੇ, ਰਣਜੀਤ ਸਿੰਘ ਘੱਗੇ, ਜਗਰੂਪ ਸਿੰਘ ਖੋਜਕੀਪੁਰ, ਤਜਿੰਦਰ ਸਿੰਘ ਬਹਾਦਰਪੁਰ, ਕੰਵਰਜੀਤ ਸਿੰਘ ਬਹਾਦਰਪੁਰ, ਰੂਪ ਸਿੰਘ ਵੈਰੋਵਾਲ ਬਾਵੇ, ਜਸਬੀਰ ਸਿੰਘ ਪਿੰਡੀਆਂ, ਹਰਜੀਤ ਸਿੰਘ ਹੋਠੀਆ, ਬਾਪੂ ਲਖਬੀਰ ਸਿੰਘ ਵੈਰੋਵਾਲ, ਬਿੱਕਰ ਸਿੰਘ ਲਿੱਧੜ, ਸਵਰਨ ਸਿੰਘ ਲਿੱਧੜ, ਤਰਲੋਚਨ ਸਿੰਘ ਨਰੋਤਮਪੁਰ, ਮੁਖਤਾਰ ਸਿੰਘ ਨਰੋਤਮਪੁਰ, ਧਰਮਿੰਦਰ ਸਿੰਘ ਆਲਮਪੁਰ,ਕਾਹਨ ਸਿੰਘ ਗਗੜੇਵਾਲ, ਪ੍ਰਭਜੋਤ ਸਿੰਘ ਗਗੜੇਵਾਲ,ਬਾਬਾ ਬਲਜਿੰਦਰ ਸਿੰਘ ਘੱਗੇ, ਦਿਲਬਾਗ ਸਿੰਘ ਧਾਮੀ, ਸਕੱਤਰ ਸਿੰਘ ਜਲਾਲਾਬਾਦ, ਇੰਦਰਜੀਤ ਸਿੰਘ ਜਲਾਲਾਬਾਦ ਖੁਰਦ ਸਮੇਤ ਵੱਖ ਵੱਖ ਪਿੰਡਾਂ ਤੋ ਸੈਂਕੜੇ ਕਿਸਾਨ ਮਜ਼ਦੂਰ ਟਰੈਕਟਰ ਮਾਰਚ ਵਿਚ ਸ਼ਾਮਲ ਸਨ।






