ਐੱਨਵੀਡੀਆ (Nvidia) ਦੇ ਸੀਈਓ ਜੇਨਸਨ ਹੁਆਂਗ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਵਿਆਹ ਤੋਂ ਬਾਹਰਲੇ ਸਬੰਧਾਂ (ਐਕਸਟਰਾ-ਮੈਰੀਟਲ ਅਫੇਅਰ) ਕਾਰਨ ਕੌਮੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਖੜ੍ਹੀਆਂ ਹੋਣ ਮਗਰੋਂ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ।
ਕੰਪਨੀ ਨੇ ਮੌਜੂਦਾ ਕਾਰਜਕਾਰੀ ਉਪ-ਪ੍ਰਧਾਨ (Executive Vice President) ਅਤੇ ਮੁੱਖ ਵਿੱਤੀ ਅਧਿਕਾਰੀ (CFO) ਕੋਲੇਟ ਕ੍ਰੇਸ ਨੂੰ ਅੰਤਰਿਮ ਸੀ ਈ ਓ ਨਿਯੁਕਤ ਕੀਤਾ ਹੈ।
ਦਰਅਸਲ, ਇੱਕ ਕਥਿਤ ਚੀਨੀ ਜਾਸੂਸ ਨਾਲ ਪ੍ਰੇਮ ਸਬੰਧਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਆਂਗ ‘ਤੇ ਅਸਤੀਫ਼ਾ ਦੇਣ ਦਾ ਦਬਾਅ ਲਗਾਤਾਰ ਵੱਧ ਰਿਹਾ ਸੀ। ਇਸੇ ਵਿਚਾਲੇ ਬੁੱਧਵਾਰ ਦੇਰ ਰਾਤ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਹੁਆਂਗ ਦਾ ਐੱਨਵੀਡੀਆ ਦੀ ਹੀ ਇੱਕ ਮਹਿਲਾ ਕਰਮਚਾਰੀ ਨਾਲ ਵੀ ਅਫੇਅਰ ਸੀ, ਜੋ ਉਨ੍ਹਾਂ ਦੇ ਅਧੀਨ ਕੰਮ ਕਰਦੀ ਹੈ।
ਇਸ ਵੱਡੇ ਘਟਨਾਕ੍ਰਮ ਦਾ ਅਸਰ ਕੰਪਨੀ ਦੇ ਸ਼ੇਅਰਾਂ ‘ਤੇ ਵੀ ਪਿਆ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਸ਼ੁਮਾਰ ਐੱਨਵੀਡੀਆ ਦੇ ਸ਼ੇਅਰਾਂ ਵਿੱਚ ਵੀਰਵਾਰ ਨੂੰ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਦੇ ਕਾਰੋਬਾਰ (ਪ੍ਰੀ-ਮਾਰਕੀਟ ਟਰੇਡਿੰਗ) ਦੌਰਾਨ 10 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ।






