ਤੁਰਕੀ ਦੇ ਬਾਲੀਕੇਸਿਰ ਸੂਬੇ ਵਿੱਚ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ 6.1 ਤੀਬਰਤਾ ਦਾ ਭੂਚਾਲ ਆਇਆ। ਪਹਿਲਾਂ ਆਏ ਭੂਚਾਲ ਵਿੱਚ ਤਿੰਨ ਇਮਾਰਤਾਂ ਢਹਿ ਗਈਆਂ। ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕਿਸੇ ਦੀ ਮੌਤ ਹੋਈ।
ਭੂਚਾਲ ਦਾ ਕੇਂਦਰ ਸਿੰਦਿਰਗੀ ਸ਼ਹਿਰ ਸੀ। ਇਹ ਰਾਤ 10:48 ਵਜੇ 6 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਕਈ ਝਟਕੇ ਮਹਿਸੂਸ ਕੀਤੇ ਗਏ। ਇਸਤਾਂਬੁਲ, ਬਰਸਾ, ਮਨੀਸਾ ਤੇ ਇਜ਼ਮੀਰ ਵਿੱਚ ਵੀ ਜ਼ਮੀਨ ਹਿੱਲੀ।
22 ਲੋਕ ਜ਼ਖਮੀ
ਸਿੰਦਿਰਗੀ ਵਿੱਚ ਤਿੰਨ ਖਾਲੀ ਇਮਾਰਤਾਂ, ਦੋ ਮੰਜ਼ਿਲਾ ਦੁਕਾਨਾਂ ਢਹਿ ਗਈਆਂਂ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਪਹਿਲਾਂ ਹੀ ਨੁਕਸਾਨੀਆਂ ਗਈਆਂ ਸਨ। ਭੂਚਾਲ ਵਿੱਚ 22 ਲੋਕ ਜ਼ਖਮੀ ਹੋਏ ਹਨ।







