ਐਸ ਏ ਐਸ ਨਗਰ, 23 ਫਰਵਰੀ-ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ ਹੁਣ ਸਿਆਸੀ ਗਲਿਆਰਿਆਂ ਤੋਂ ਲੈ ਕੇ ਆਮ ਲੋਕਾਂ ਤਕ ਇਸ ਗਲ ਦੀ ਚਰਚਾ ਹੋ ਰਹੀ ਹੈ ਕਿ ਪੰਜਾਬ ਵਿੱਚ ਕਿਸ ਪਾਰਟੀ ਨੂ ੰਬਹੁਮਤ ਮਿਲੇਗਾ, ਕਿਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ?
ਇਸ ਦੌਰਾਨ ਸ਼ਹਿਰ ਦੇ ਪਾਰਕਾਂ ਵਿੱਚ ਬੈਠੇ ਲੋਕ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਲੋਕ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜਿਆਂ ਸਬੰਧੀ ਖੁੰਢ ਚਰਚਾ ਕਰਦੇ ਦਿਖਾਈ ਦਿੰਦੇ ਹਨ ਅਤੇ ਆਪੋ ਆਪਣੀ ਸੋਚ ਅਨੁਸਾਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੀ ਜਿੱਤ ਅਤੇ ਅਗਲੇ ਸੰਭਾਵੀ ਮੁੱਖ ਮੰਤਰੀ ਸਬੰਧੀ ਆਪੋ ਆਪਣੇ ਵਿਚਾਰ ਜਾਹਿਰ ਕਰਦੇ ਹਨ ਅਤੇ ਹਰ ਪਾਸੇ ਇਸ ਸਵਾਲ ਤੇ ਚਰਚਾ ਹੋ ਰਹੀ ਹੈ ਆਖਿਰ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ।
ਜੇਕਰ ਦੇਸ਼ ਦੀ ਆਜਾਦੀ ਤੋਂ ਬਾਅਦ ਹੁਣ ਤਕ ਬਣੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਦੇ ਰੂਪ ਵਿੱਚ ਸ੍ਰੀ ਗੋਪੀ ਚੰਦ ਭਾਰਗਵ (ਕਾਂਗਰਸ) ਦਾ ਨਾਮ ਆਉਂਦਾ ਹੇ। ਪੰਜਾਬ ਵਿੱਚ ਪਹਿਲੀ ਅੰਤ੍ਰਿਮ ਵਿਧਾਨ ਸਭਾ 15 ਅਗਸਤ 1947 ਨੂੰ ਬਣੀ ਸੀ ਅਤੇ ਸ੍ਰੀ ਗੋਪੀ ਚੰਦ 13 ਅਪ੍ਰੈਲ 1949 ਤਕ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਉਪਰੰਤ ਸ੍ਰੀ ਭੀਮ ਸੈਣ ਸੱਚਰ 13 ਅਪ੍ਰੈਲ 1949 ਤੋਂ 18 ਅਕਤੂਬਰ 1949 ਤਕ ਪੰਜਾਬ ਦੇ ਮੁੱਖ ਮੰਤਰੀ ਰਹੇ। 18 ਅਕਤੂਬਰ 1949 ਤੋਂ 20 ਜੂਨ 1951ਗੋਪੀ ਚੰਦ ਭਾਰਗਵ ਮੁੜ ਮੁੱਖ ਮੰਤਰੀ ਰਹੇ।
20 ਜੂਨ 1951 ਤੋਂ 17 ਅਪਰੈਲ 1952 ਤਕ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸ਼ਨ ਰਿਹਾ ਅਤੇ 17 ਅਪਰੈਲ 1952 ਤੋਂ 23 ਜਨਵਰੀ 1956 ਤਕ ਭੀਮ ਸੈਣ ਸੱਚਰ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਸz. ਪਰਤਾਪ ਸਿੰਘ ਕੈਰੋ 23 ਜਨਵਰੀ 1956 ਤੋਂ 9 ਅਪ੍ਰੈਲ 1957 ਤਕ, 9 ਅਪ੍ਰੈਲ 1957 ਤੋਂ 11 ਮਾਰਚ 1962 ਤਕ ਅਤੇ ਫੇਰ 11 ਮਾਰਚ 1962 ਤੋਂ 21 ਜੂਨ 1964 ਤਕ (ਲਗਾਤਾਰ ਤਿੰਨ ਵਾਰ) ਪੰਜਾਬ ਦੇ ਮੁੱਖ ਮੰਤਰੀ ਰਹੇ। 21 ਜੂਨ 1964 ਤੋਂ 6 ਜੁਲਾਈ 1964 ਤਕ ਗੋਪੀ ਚੰਦ ਭਾਰਗਵ ਮੁੱਖ ਮੰਤਰੀ ਰਹੇ ਅਤੇ 6 ਜੁਲਾਈ 1964 ਤੋਂ 5 ਜੁਲਾਈ 1966 ਤਕ ਚੌਧਰੀ ਰਾਮ ਕ੍ਰਿਸ਼ਨ ਮੁੱਖ ਮੰਤਰੀ ਰਹੇ। 5 ਜੁਲਾਈ 1966 ਤੋਂ 1 ਨਵੰਬਰ 1966 ਤਕ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸ਼ਨ ਰਿਹਾ।
1 ਨਵੰਬਰ 1966 ਤੋਂ 8 ਮਾਰਚ 1967 ਤਕ ਗਿਆਨੀ ਗੁਰਮੁਖ ਸਿੰਘ ਮੁਸਾਫਿਰ (ਕਾਂਗਰਸ) ਮੁੱਖ ਮੰਤਰੀ ਰਹੇ ਅਤੇ ਉਹਨਾਂ ਤੋਂ ਬਾਅਦ ਜਸਟਿਸ ਗੁਰਨਾਮ ਸਿੰਘ (ਅਕਾਲੀ ਦਲ) 8 ਮਾਰਚ 1967 ਤੋਂ 24 ਨਵੰਬਰ 1967 ਤਕ ਮੁੱਖ ਮੰਤਰੀ ਦੇ ਅਹੁਦੇ ਤੇ ਰਹੇ। 24 ਨਵੰਬਰ 1967 ਤੋਂ 23 ਅਗਸਤ 1968 ਤਕ ਲਛਮਣ ਸਿੰਘ ਗਿੱਲ (ਪੰਜਾਬ ਜਨਤਾ ਪਾਰਟੀ) ਪੰਜਾਬ ਦੇ ਮੁੱਖ ਮੰਤਰੀ ਰਹੇ।
23 ਅਗਸਤ 1968 ਤੋਂ 17 ਫਰਵਰੀ 1969 ਤਕ ਪੰਜਾਬ ਵਿੱਚ ਫਿਰ ਰਾਸ਼ਟਰਪਤੀ ਸ਼ਾਸ਼ਨ ਰਿਹਾ ਅਤੇ 17 ਫਰਵਰੀ 1969 ਤੋਂ 26 ਮਾਰਚ 1970 ਤਕ ਜਸਟਿਸ ਗੁਰਨਾਮ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ। 26 ਮਾਰਚ 1970 ਤੋਂ 14 ਜੂਨ 1971 ਸz. ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ) ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ 14 ਜੂਨ 1971 ਤੋਂ 16 ਮਾਰਚ 1972 ਤਕ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸ਼ਨ ਰਿਹਾ।
16 ਮਾਰਚ 1972 ਤੋਂ 30 ਅਪਰੈਲ 1977 ਤਕ ਗਿਆਨੀ ਜ਼ੈਲ ਸਿੰਘ (ਕਾਂਗਰਸ) ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਫਿਰ 30 ਅਪਰੈਲ 1977 ਤੋਂ 20 ਜੂਨ 1977 ਤਕ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸ਼ਨ ਰਿਹਾ। 20 ਜੂਨ 1977 ਤੋਂ 17 ਫਰਵਰੀ 1980 ਤਕ ਸz. ਪ੍ਰਕਾਸ਼ ਸਿੰਘ ਬਾਦਲ ਫਿਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ 17 ਫਰਵਰੀ 1980 ਤੋਂ 6 ਜੂਨ 1980 ਤਕ ਪੰਜਾਬ ਵਿੱਚ ਫਿਰ ਰਾਸ਼ਟਰਪਤੀ ਸ਼ਾਸ਼ਨ ਰਿਹਾ।
6 ਜੂਨ 1980 ਤੋਂ10 ਅਕਤੂਬਰ 1983 ਤਕ ਦਰਬਾਰਾ ਸਿੰਘ (ਕਾਂਗਰਸ) ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ 10 ਅਕਤੂਬਰ 1983 ਤੋਂ 29 ਸਤੰਬਰ 1985 ਤਕ ਫਿਰ ਰਾਸ਼ਟਰਪਤੀ ਸ਼ਾਸ਼ਨ ਰਿਹਾ। 29 ਸਤੰਬਰ 1985 ਤੋਂ 11 ਮਈ 1987 ਤਕ ਸੁਰਜੀਤ ਸਿੰਘ ਬਰਨਾਲਾ (ਸ਼੍ਰੋਮਣੀ ਅਕਾਲੀ ਦਲ) ਮੁੱਖ ਮੰਤਰੀ ਰਹੇ ਅਤੇ 11 ਮਈ 1987 ਤੋਂ 25 ਫਰਵਰੀ 1992 ਤਕ ਫਿਰ ਰਾਸ਼ਟਰਪਤੀ ਸ਼ਾਸ਼ਨ ਰਿਹਾ।
25 ਫਰਵਰੀ 1992 ਤੋਂ 31 ਅਗਸਤ 1995 ਤਕ ਸz. ਬੇਅੰਤ ਸਿੰਘ (ਕਾਂਗਰਸ) ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਉਹਲਾਂ ਤੋਂ ਬਾਅਦ ਹਰਚਰਨ ਸਿੰਘ ਬਰਾੜ 31 ਅਗਸਤ 1995 ਤੋਂ 21 ਨਵੰਬਰ 1996 ਤਕ ਪੰਜਾਬ ਦੇ ਮੁੱਖ ਮੰਤਰੀ ਬਣੇ। ਫਿਰ 21 ਨਵੰਬਰ 1996 ਤੋਂ 11 ਫਰਵਰੀ 1997 ਤਕ ਬੀਬੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ ਰਹੇ।
11 ਫਰਵਰੀ 1997 ਤੋਂ 24 ਫਰਵਰੀ 2002 ਤਕ ਸz. ਪਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਉਹਨਾਂ ਤੋਂ ਬਾਅਦ 24 ਫਰਵਰੀ 2002 ਤੋਂ 1 ਮਾਰਚ 2007 ਤਕ ਕੈਪਟਨ ਅਮਰਿੰਦਰ ਸਿੰਘ (ਕਾਂਗਰਸ) ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਰਹੇ। 1 ਮਾਰਚ 2007 ਤੋਂ 14 ਮਾਰਚ 2012 ਅਤੇ 14 ਮਾਰਚ 2012 ਤੋਂ 16 ਮਾਰਚ 2017 ਤਕ ਸz. ਪਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ 16 ਮਾਰਚ 2017 ਤੋਂ 20 ਸਤੰਬਰ 2021 ਤਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ (ਕਾਂਗਰਸ) 20 ਸਤੰਬਰ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ।
ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈ ਚੁੱਕੀਆਂ ਹਨ ਅਤੇ ਉਮੀਦਵਾਰਾਂ ਦੀ ਕਿਸਮਤ ਵੀ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਜਿਵੇਂ ਜਿਵੇਂ ਚੋਣ ਨਤੀਜਿਆਂ ਦਾ ਦਿਨ ਨੇੜੇ ਆ ਰਿਹਾ ਹੈ, ਉਸੇ ਤਰਾਂ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਵੱਧ ਰਹੀ ਹੈ। ਪੰਜਾਬ ਦਾ ਅਗਲਾ ਅਸਲੀ ਮੁੱਖ ਮੰਤਰੀ ਕੌਣ ਬਣੇਗਾ, ਇਸ ਸਬੰਧੀ ਸਿਆਸੀ ਮਾਹਿਰਾਂ ਅਤੇ ਆਮ ਪੰਜਾਬੀਆਂ ਵਲੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਵਿੱਚ ਹੋਈਆਂ ਚੋਣਾਂ ਦੌਰਾਨ ਕਿਸ ਪਾਰਟੀ ਨੂ ੰਜਿੱਤ ਮਿਲਦੀ ਹੈ ਅਤੇ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ, ਇਸ ਦਾ ਪਤਾ ਤਾਂ 10 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਤੋਂ ਬਾਅਦ ਪਤਾ ਚਲੇਗਾ।






