ਐਸ ੲ ੇਐਸ ਨਗਰ,5 ਮਾਰਚ-ਮਹਿਲਾਵਾਂ ਸਬੰਧੀ ਵੱਧ ਰਹੇ ਕਂੈਸਰ, ਗਾਇਨੀ ਰੋਗਾਂ ਅਤੇ ਮਹਿਲਾਵਾਂ ਪ੍ਰਤੀ ਸਿਖਿਆ ਦੇ ਮਹੱਤਵ ਦਾ ਮਿਆਰ ਉਚਾ ਚੁੱਕਣ ਲਈ ਸਾਂਝ ਕੇਂਦਰਾਂ ਦੇ ਸਟਾਫ, ਸੀਨੀਅਰ ਸੈਂਕਡਰੀ ਸਕੂਲ ਸੋਹਾਣਾ ਦੇ ਅਧਿਆਪਕ ਅਤੇ ਬੱਚਿਆਂ, ਬੌਕਸਿੰਗ ਸਂੈਟਰ ਕਮਾਂਡੋ ਕੰਪਲੈਕਸ ਦੇ ਬੱਚਿਆਂ, ਮਹਿਲਾ ਮਿੱਤਰ ਦੇ ਸਟਾਫ ਵਲੋਂ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਆਈ ਖੁਸਪ੍ਰੀਤ ਕੌਰ ਇੰਚਾਰਜ ਜਿਲਾ ਸਾਂਝ ਕੇਂਦਰ ਨੇ ਦਸਿਆ ਕਿ ਇਹ ਰੈਲੀ ਥਾਣਾ ਸੋਹਾਣਾ ਤੋਂ ੪ੁਰੂ ਹੋਈ, ਜਿਸ ਨੂੰ ਉਪ ਕਪਤਾਨ ਟੈ੍ਰਫਿਕ ਐਸ ਏ ਐਸ ਨਗਰ ਇੰਦਰ ਮੋਹਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ 4 ਕਿਲੋਮੀਟਰ ਪੈਦਲ ਚਲ ਕੇ ਜਿਲਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਵਿਖੇ ਸਮਾਪਤ ਹੋਈ। ਇਸ ਰੈਲੀ ਦਾ ਸੰਚਾਲਨ ਜਿਲਾ ਸਾਂਝ ਕੇਂਦਰ ਦੇ ਸਫਾਟਵੇਅਰ ਟ੍ਰੇਨਰ ਏ ਐਸ ਆਈ ਦਵਿੰਦਰ ਸਿੰਘ ਵਲੋਂ ਕੀਤਾ ਗਿਆ।
ਇਸ ਮੌਕੇ ਐਸ ਆਈ ਰਣਜੀਤ ਕੌਰ ਇੰਚਾਰਜ ਵੂਮੈਨ ਹੈਲਪ ਡੈਸਕ, ਜਨਕ ਰਾਜ ਇੰਚਾਰਜ ਟੈ੍ਰਫਿਕ ਐਜੂਕੇਸਨ ਸੈਲ ਐਸ ਏ ਐਸ ਨਗਰ, ਮੈਡਮ ਮਨਜੂਲਾ ਐਨ ਜੀ ਓ ਪਰਸਨਚੇਤਸ ਫਾਉਂਡੇਸਨ, ਜਿਲਾ ਸਾਂਝ ਕੇਂਦਰ ਦੇ ਕਮੇਟੀ ਮਂੈਬਰ ਹਰਭਜਨ ਸਿੰਘ, ਅਜੀਤ ਸਿੰਘ, ਐਡਵੋਕੇਟ ਰਾਕੇ੪ ਕੁਮਾਰ, ਸ੍ਰੀਮਤੀ ਪਰਮਜੀਤ ਪਸਰੀਚਾ, ਆਰ ਪੀ ਵਾਲੀਆ ਮੌਜੂਦ ਸਨ।






