ਐੱਸ. ਏ. ਐੱਸ. ਨਗਰ, 30 ਮਾਰਚ -ਮੁਹਾਲੀ ਵਿੱਚ ਪੁਰਾਣੇ ਐਮਰਟੈਕਸ ਚੌਂਕ ਤੇ ਏ. ਐੱਸ. ਆਈ. ਦਲਵੀਰ ਸਿੰਘ ਦੀ ਅਗਵਾਈ ਵਿੱਚ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕੱਟੇ ਗਏ। ਇਸ ਮੌਕੇ ਬਿਨਾ ਹੈਲਮੇਟ, ਲਾਇਸੈੱਸ, ਆਰ. ਸੀ. ਨਾ ਹੋਣ ਤੇ ਚਲਾਨ ਕੱਟੇ। ਮੌਕੇ ਤੇ ਇੱਕ ਦਰਜਨ ਦੇ ਕਰੀਬ ਚਾਲਾਨ ਕਰ ਦਿੱਤੇ ਗਏ ਸਨ ਅਤੇ ਇਹ ਕਾਰਵਾਈ ਜਾਰੀ ਸੀ।
ਏ. ਐੱਸ. ਆਈ. ਦਲਵੀਰ ਸਿੰਘ ਨੇ ਕਿਹਾ ਕਿ ਕਾਰਵਾਈ ਅੱਗੇ ਵੀ ਜਾਰੀ ਰੱਖਾਂਗੇ ਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਇਸ ਮੌਕੇ ਏ. ਐੱਸ. ਆਈ. ਗੁਰਵਿੰਦਰ ਸਿੰਘ, ਹੈੱਡ ਕਾਸਟਟੇਬਲ ਰਾਜੇਸ਼ ਕੁਮਾਰ ਹਾਜ਼ਰ ਸਨ।






