ਖਰੜ, 30 ਮਾਰਚ – ਚੰਡੀਗੜ੍ਹ ਡੰਪਿੰਗ ਗਰਾਉਂਡ ਦਾ ਕੂੜਾ ਖਰੜ ਹਲਕੇ ਦੇ ਪਿੰਡਾਂ ਵਿੱਚ ਸੁੱਟਣ ਵਾਲਿਆਂ ਨੂੰ ਆਮ ਆਦਮੀ ਪਾਰਟੀ ਦੀ ਹਲਕਾ ਖਰੜ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਮੌਕੇ ਉਤੇ ਛਾਪਾ ਮਾਰ ਕੇ ਕਾਬੂ ਕਰ ਲਿਆ। ਇਸ ਸਬੰਧੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਚੰਡੀਗੜ੍ਹ ਡੰਪਿੰਗ ਗਰਾਉਂਡ ਦਾ ਕੂੜਾ ਖਰੜ ਵਿੱਚ ਗੈਰ ਕਾਨੂੰਨੀ ਤੇ ਬਿਨਾਂ ਕਿਸੇ ਮਨਜ਼ੂਰੀ ਨਾਲ ਸੁੱਟਣ ਤੇ ਪਿੰਡ ਵਾਲਿਆਂ ਦੀ ਸ਼ਿਕਾਇਤ ਤੇ ਛਾਪਾ ਮਾਰ ਕੇ ਟਿਪਰਾਂ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਾਰਾ ਕੂੜਾ ਪੰਜਾਬ ਤੋਂ ਚੰਡੀਗੜ੍ਹ ਡੰਪਿੰਗ ਗਰਾਉਂਡ ਵਿੱਚ ਵਾਪਸ ਲੈ ਕੇ ਜਾਣ ਦੇ ਆਦੇਸ਼ ਦੇ ਦਿੱਤੇ ਗਏ ਹਨ।






