ਬਠਿੰਡਾ ਦੇ ਡੀਡੀ ਮਿੱਤਲ ਟਾਵਰ ਨੇੜੇ ਗੁਟਕਾ ਸਾਹਿਬ ਦੇ ਕੁਝ ਫਟੇ ਹੋਏ ਪੰਨੇ ਅਤੇ ਧਾਰਮਿਕ ਗ੍ਰੰਥ ਮਿਲੇ ਹਨ, ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਬੀਤੀ ਦੇਰ ਰਾਤ ਬਠਿੰਡਾ ‘ਚ ਹਨੂੰਮਾਨ ਚਾਲੀਸਾ ਦੇ ਸੜੇ ਹੋਏ ਪੰਨੇ ਵੀ ਮਿਲੇ ਸਨ।
ਬਠਿੰਡਾ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੇਕਰ ਦੇਰ ਰਾਤ ਦੀ ਗੱਲ ਕਰੀਏ ਤਾਂ ਇੱਥੇ ਹਨੂੰਮਾਨ ਚਾਲੀਸਾ ਦੇ ਸੜੇ ਹੋਏ ਪੰਨੇ ਪਾਏ ਗਏ, ਜਿਸ ਤੋਂ ਬਾਅਦ ਸਵੇਰ ਹੁੰਦੇ ਹੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬਠਿੰਡਾ ਦੇ ਡੀ.ਡੀ ਟਾਵਰ ਨੇੜਿਓਂ ਗੁਟਕਾ ਸਾਹਿਬ ਦੇ ਪਾਟੇ ਹੋਏ ਪੰਨੇ ਮਿਲੇ ਹਨ, ਜਿਸ ਨੂੰ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਉਪਰਲੀ ਮੰਜ਼ਿਲ ‘ਤੇ ਇਕ ਔਰਤ ਰਹਿੰਦੀ ਹੈ, ਜੋ ਕਿ ਸਾਰੇ ਹੀ ਧਰਮਾਂ ਦਾ ਅਧਿਐਨ ਕਰ ਰਹੀ ਹੈ। ਇਸ ਦੌਰਾਨ ਹੀ ਔਰਤ ਵੱਲੋਂ ਘਰ ਵਿੱਚ ਰੱਖੇ ਹੋਏ ਸ੍ਰੀ ਗੁਟਕਾ ਸਾਹਿਬ ਦੇ ਅੰਗ ਹਵਾ ਕਾਰਨ ਵਿਚ ਆ ਗਈ। ਪਰ ਫਿਰ ਵੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਠਿੰਡਾ ਵਿੱਚ ਦੇਰ ਰਾਤ ਹਨੂੰਮਾਨ ਚਾਲੀਸਾ ਦੇ ਪੰਨੇ ਸਾੜ ਦਿੱਤੇ ਗਏ।






