ਕੈਨੇਡਾ ਦੇ ਵਿੱਚ 5 ਸਾਲ ਪਹਿਲਾਂ ਕਤਲ ਕੀਤੇ ਅਰਬਪਤੀ ਕੈਨੇਡੀਅਨ ਜੋੜੇ ਦੇ ਬੇਟੇ ਨੇ ਉਨ੍ਹਾਂ ਦੀ ਮੌਤ ਦੀ ਗੁੱਥੀ ਨੂੰ ਸੁਲਝਾਉਣ ਦੇ ਲਈ ਅਤੇ ਆਪਣੇ ਮਾਤਾ-ਪਿਤਾ ਦੇ ਕਾਤਲ ਨੂੰ ਫੜਨ ਵਿੱਚ ਮਦਦ ਕਰਨ ਵਾਲੇ ਵਿਅਕਤੀ ਨੂੰ ਇਨਾਮ ਵਜੋਂ 35 ਮਿਲੀਅਨ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਹੈ।ਸੀਐੱਨਐੱਨ ਦੀ ਇੱਕ ਰਿਪੋਰਟ ਦੇ ਮੁਤਾਬਕ ਅਨੁਸਾਰ ਕੈਨੇਡਾ ਦੇ ਸਭ ਤੋਂ ਅਮੀਰ ਜੋੜਿਆਂ ਵਿੱਚੋਂ ਇੱਕ 75 ਸਾਲਾ ਬੈਰੀ ਸ਼ਰਮਨ ਅਤੇ ਉਸ ਦੀ 70 ਸਾਲਾ ਪਤਨੀ ਹਨੀ ਸ਼ਰਮਨ 15 ਦਸੰਬਰ 2017 ਨੂੰ ਟੋਰਾਂਟੋ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ।ਦੋਵਾਂ ਦੇ ਕਤਲ ਦੀ ਵਾਰਦਾਤ ਹੋਏ ਨੂੰ 5 ਸਾਲ ਹੋ ਚੁੱਕੇ ਹਨ, ਪਰ ਪੁਲਿਸ ਅਜੇ ਤੱਕ ਹਾਈ-ਪ੍ਰੋਫਾਈਲ ਮਾਮਲੇ ਨੂੰ ਹੱਲ ਨਹੀਂ ਕਰ ਸਕੀ ਹੈ।
ਇਸ ਜੋੜੇ ਦੀ ਹੋਈ ਮੌਤ ਦੀ ਪੰਜਵੀਂ ਵਰ੍ਹੇਗੰਢ ‘ਤੇ ਪਰਿਵਾਰ ਨੇ ਗ੍ਰਿਫਤਾਰੀ ਲਈ ਜਾਣ ਵਾਲੀ ਜਾਣਕਾਰੀ ਲਈ ਵਾਧੂ $25 ਮਿਲੀਅਨ ਦੀ ਪੇਸ਼ਕਸ਼ ਕੀਤੀ। ਉਹਨਾਂ ਨੇ ਅਸਲ ਵਿੱਚ ਕਾਤਲ ਨੂੰ ਫੜਨ ਵਾਲੀ ਜਾਣਕਾਰੀ ਲਈ $10 ਮਿਲੀਅਨ ਦੇ ਇਨਾਮ ਦੀ ਪੇਸ਼ਕਸ਼ ਕੀਤੀ ਸੀ। ਬੈਰੀ ਸ਼ਰਮਨ ਅਤੇ ਹਨੀ ਸ਼ਰਮਨ ਦੇ ਪੁੱਤਰ ਜੋਨਾਥਨ ਸ਼ਰਮਨ ਨੇ ਸੀਬੀਸੀ ਟੋਰਾਂਟੋ ਨੂੰ ਦੱਸਿਆ ਕਿ ਜਦੋਂ ਤੱਕ ਇਸ ਵਾਰਦਾਤ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਕੇਸ ਬੰਦ ਕਰਨਾ ਸੰਭਵ ਨਹੀਂ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ ਬੈਰੀ ਸ਼ਰਮਨ ਫਾਰਮਾਸਿਊਟੀਕਲ ਕਾਰਪੋਰੇਸ਼ਨ ਅਪੋਟੈਕਸ ਦਾ ਸੰਸਥਾਪਕ ਸੀ, ਜਿਨ੍ਹਾਂ ਦੀ ਅੰਦਾਜ਼ਨ 3 ਬਿਲੀਅਨ ਡਾਲਰ ਦੀ ਜਾਇਦਾਦ ਸੀ ਜਦੋਂ ਕਿ ਉਨ੍ਹਾਂ ਦੀ ਪਤਨੀ ਇੱਕ ਮਸ਼ਹੂਰ ਪਰਉਪਕਾਰੀ ਸੀ। ਦਸੰਬਰ 2017 ਵਿੱਚ ਉਹਨਾਂ ਦੀਆਂ ਲਾਸ਼ਾਂ ਇੱਕ ਰੀਅਲਟਰ ਦੁਆਰਾ ਲੱਭੀਆਂ ਗਈਆਂ ਸਨ, ਪੂਰੀ ਤਰ੍ਹਾਂ ਕੱਪੜੇ ਪਾਏ ਹੋਏ, ਨਾਲ-ਨਾਲ ਅੱਧ-ਬੈਠੀਆਂ ਹੋਈਆਂ ਸਨ, ਉਹਨਾਂ ਦੇ ਗਲੇ ਵਿੱਚ ਬੈਲਟ ਬੰਨ੍ਹੀਆਂ ਹੋਈਆਂ ਸਨ।ਇਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਨਟਾਰੀਓ ਸੂਬੇ ਦੀ ਪ੍ਰੀਮੀਅਰ ਕੈਥਲੀਨ ਵਿਨ ਸਮੇਤ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ।ਸੀਬੀਸੀ ਨਿਊਜ਼ ਦੇ ਮੁਤਾਬਕ ਪੋਸਟਮਾਰਟਮ ਰਿਪੋਰਟਾਂ ਨੇ ਦਿਖਾਇਆ ਹੈ ਕਿ ਜੋੜੇ ਦੀ ਮੌਤ ਗਲਾ ਘੁੱਟਣ ਨਾਲ ਹੋਈ ਸੀ, ਅਤੇ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਸਨ।
ਪਿਛਲੇ ਸਾਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 13 ਦਸੰਬਰ 2017 ਨੂੰ ਜੋੜੇ ਦੀ ਹਵੇਲੀ ਦੇ ਨੇੜੇ ਇੱਕ ਆਦਮੀ ਦੀ ਸੈਰ ਕਰਨ ਦੀ ਫੁਟੇਜ ਮਿਲੀ ਅਤੇ ਉਨ੍ਹਾਂ ਦੀ ਪਛਾਣ ਕਰਨ ਵਿੱਚ ਲੋਕਾਂ ਦੀ ਮਦਦ ਮੰਗੀ ਹੈ। ਪੁਲਿਸ ਦਾ ਮੰਨਣਾ ਸੀ ਕਿ ਇਹ ਵਿਅਕਤੀ ਕਤਲ ਨਾਲ ਜੁੜਿਆ ਹੋਇਆ ਹੈ ਪਰ ਫਿਰ ਵੀ ਉਸ ਨੂੰ ਪਛਾਣਨ ਵਿੱਚ ਅਸਫਲ ਰਿਹਾ। ਪਰਿਵਾਰ ਨੇ ਹੁਣ ਜਨਤਾ ‘ਤੇ ਆਪਣੀਆਂ ਉਮੀਦਾਂ ਲਗਾਈਆਂ ਹਨ ਅਤੇ ਕਿਸੇ ਨੂੰ ਵੀ ਜਾਣਕਾਰੀ ਦੇਣ ਲਈ ਟੋਰਾਂਟੋ ਪੁਲਿਸ ਸੇਵਾ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਹੈ।





