ਕੋਲਕਾਤਾ ਦੇ ਭਰਤਨਾਟਿਅਮ ਤੇ ਕੁਚੂਪੁੜੀ ਡਾਂਸਰ ਅਮਰਨਾਥ ਘੋਸ਼ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ‘ਸਾਥ ਨਿਭਾਨਾ ਸਾਥੀਆ’ ‘ਚ ਗੋਪੀ ਬਹੂ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਭਿਨੇਤਰੀ ਦੇਵੋਲੀਨਾ ਭੱਟਾਚਾਰਜੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇਹ ਜਾਣਕਾਰੀ ਦਿੱਤੀ ਤੇ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
My friend #Amarnathghosh was shot & killed in St louis academy neigbourhood, US on tuesday evening.
Only child in the family, mother died 3 years back. Father passed away during his childhood.
Well the reason , accused details everything are not revealed yet or perhaps no one…
— Devoleena Bhattacharjee (@Devoleena_23) March 1, 2024
ਕਿਵੇਂ ਹੋਇਆ ਕਤਲ?
ਭੱਟਾਚਾਰਜੀ ਮੁਤਾਬਕ ਅਮਰਨਾਥ ਘੋਸ਼ ਦੀ 27 ਫਰਵਰੀ ਦੀ ਸ਼ਾਮ ਨੂੰ ਸੇਂਟ ਲੁਈਸ, ਮਿਸੂਰੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਘੋਸ਼ ਸੇਂਟ ਲੁਈਸ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਡਾਂਸ ਵਿੱਚ ਮਾਸਟਰ ਆਫ ਫਾਈਨ ਆਰਟਸ (MFA) ਦੀ ਪੜ੍ਹਾਈ ਕਰ ਰਹੇ ਸਨ। ਭੱਟਾਚਾਰਜੀ ਨੇ ਦੱਸਿਆ ਕਿ ਉਹ ਸ਼ਾਮ ਨੂੰ ਸੈਰ ਕਰਨ ਲਈ ਨਿਕਲੇ ਸਨ ਕਿ ਅਣਪਛਾਤੇ ਹਮਲਾਵਰ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।
.jpg)
ਘੋਸ਼ ਦੇ ਨਹੀਂ ਸਨ ਮਾਤਾ-ਪਿਤਾ
ਭੱਟਾਚਾਰਜੀ ਦੇ ਟਵੀਟ ਮੁਤਾਬਕ ਘੋਸ਼ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਮੁਲਜ਼ਮਾਂ ਬਾਰੇ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਕੁਝ ਦੋਸਤਾਂ ਤੋਂ ਇਲਾਵਾ ਘੋਸ਼ ਦਾ ਕੋਈ ਪਰਿਵਾਰ ਨਹੀਂ ਹੈ। ਦੋਸਤਾਂ ਨੇ ਘੋਸ਼ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਪਰ, ਅਜੇ ਤੱਕ ਇਸ ਬਾਰੇ ਕੋਈ ਅਪਡੇਟ ਨਹੀਂ ਮਿਲੀ ਹੈ।






