ਤਰਨਤਾਰਨ ‘ਚ ਵੀਰਵਾਰ ਤੜਕਸਾਰ ਤੇਜ਼ ਹਵਾਵਾਂ ਦੇ ਨਾਲ ਹੋਈ ਭਾਰੀ ਬਰਸਾਤ ਦੇ ਕਾਰਨ ਅਗੇਤੀਆਂ ਕਣਕਾਂ ਡਿੱਗ ਗਈਆਂ। ਹਾਲਾਂਕਿ ਮੀਂਹ ਕਣਕ ਸਮੇਤ ਚਾਰਾ ਅਤੇ ਹੋਰ ਫ਼ਸਲਾਂ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਬਰਸਾਤ ਦੇ ਚੱਲਦਿਆਂ ਮੌਸਮ ਦੇ ਖੁੱਲ੍ਹ ਜਾਣ ਨਾਲ ਲੋਕਾਂ ਨੇ ਠੰਢ ਤੋਂ ਰਾਹਤ ਮਹਿਸੂਸ ਕੀਤੀ ਹੈ। ਕਿਸਾਨ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਿੰਨਾ ਕਣਕਾਂ ਨੂੰ ਪਾਣੀ ਨਹੀਂ ਸੀ ਲੱਗਾ, ਉਨ੍ਹਾਂ ਨੂੰ ਵਧੇਰੇ ਨੁਕਸਾਨ ਦਾ ਖ਼ਦਸ਼ਾ ਹੈ। ਜਦਕਿ ਧੁੰਦ ਅਤੇ ਤ੍ਰੇਲ ਕਾਰਨ ਮਿੱਟੀ ਨਾਲ ਭਰੇ ਰੁੱਖ ਵੀ ਸਾਫ ਹੋ ਗਏ ਹਨ ਅਤੇ ਬਨਸਪਤੀ ਦੇ ਫੁਟਾਰੇ ਵਿਚ ਤੇਜ਼ੀ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਤੇਜ਼ ਹਵਾਵਾਂ ਨਾਲ ਕਈ ਥਾਈਂ ਅਗੇਤੀਆਂ ਕਣਕਾਂ ਡਿੱਗੀਆਂ ਹਨ ਪਰ ਕੁੱਲ ਮਿਲਾ ਕੇ ਜਿੰਨੀ ਕਿ ਬਰਸਾਤ ਹੋਈ ਹੈ ਉਹ ਕਣਕ ਤੇ ਹੋਰ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗੀ।






